WHAT IS BITCOIN ਬਿੱਟਕੋਇਨ ਕਿ ਹੈ | BUY | PURCHASE | SALE

ਜਿਵੇਂਕਿ ਸੱਬ ਨੂੰ ਪਤਾ ਹੀ ਹੋਊਗਾ ਕਿ ਹਰੇਕ ਦੇਸ਼ ਕੋਲ ਆਪਣੀ ਆਪਣੀ ਕਰੰਸੀ CURRENCY ਹੁੰਦੀ ਹੈ ਜਿਸਦੇ ਨਾਲ ਉਹ ਕੋਈ ਨਾ ਕੋਈ ਸਮਾਨ ਖਰੀਦਦੇ ਨੇ ਅਤੇ ਹਰੇਕ ਦੇਸ਼ ਦੀ ਕਰੰਸੀ ਅਲੱਗ ਅਲੱਗ ਹੁੰਦੀ ਹੈ ਅਤੇ ਉਸਦਾ ਆਪਣਾ ਨਾਮ ਅਤੇ ਕੀਮਤ ਵੀ ਦੇਸ਼ ਦੇ ਹਿਸਾਬ ਨਾਲ ਹੀ ਰੱਖੀ ਜਾਂਦੀ ਹੈ ! ਜਿਵੇਂਕਿ ਭਾਰਤ ਦੇਸ਼ ਵਿਚ ਜਿਸ ਕਰੰਸੀ ਦੀ ਵਰਤੋਂ ਕੀਤੀ ਜਾਂਦੀ ਹੈ ਉਸਨੂੰ ਰੁਪਈਆ ਕਿਹਾ ਜਾਂਦਾ ਹੈ ਅਮਰੀਕਾ ਦੀ ਕਰੰਸੀ ਡੋਲਰ ਹੁੰਦੀ ਹੈ ਅਤੇ ਇੰਗਲੈਂਡ ਦੀ ਕਰੰਸੀ ਪੌਂਡ ਹੁੰਦੀ ਹੈ ਅਤੇ ਇਸੇ ਤ੍ਰਾਹ ਅਲੱਗ ਅਲੱਗ ਦੇਸ਼ ਦੀ ਕਰੰਸੀ ਅਲੱਗ ਅਲੱਗ ਹੁੰਦੀ ਹੈ ਇਸੇ ਤ੍ਰਾਹ ਇੰਟਰਨੇਟ ਦੀ ਦੁਨੀਆ ਵਿਚ ਵੀ ਇਕ ਕਰੰਸੀ ਹੁੰਦੀ ਹੈ ਜਿਸਨੂੰ ਆਨਲਾਈਨ ਚੀਜ ਲੈਣ ਦੇਣ ਲਈ ਕੀਤਾ ਜਾਂਦਾ ਹੈ ! ਉਸ ਕਰੰਸੀ ਦਾ ਨਾਮ ਹੈ ਬਿੱਟਕੋਇਨ ਇਸਦੇ ਬਾਰੇ ਤੇ ਤੁਸੀਂ ਜਰੂਰ ਸੁਣਿਆ ਹੀ ਹੋਵੇਗਾ ਕਿਉਂਕਿ ਬਿੱਟਕੋਇਨ ਕਾਫੀ ਚਿਰਾਂ ਤੋਂ ਬੋਹੋਤ ਚਰਚੇ ਵਿਚ ਹੈ

WHAT IS BITCOIN

ਬਿੱਟਕੋਇਨ ਕਿ ਹੈ ? WHAT IS BITCOIN

ਬਿੱਟਕੋਇਨ ਇਕ ਵਰਚੂਅਲ VIRTUAL ਕਰੰਸੀ ਹੈ ਜਿਸਨੂੰ ਡਿਜੀਟਲ DIGITAL ਕਰੰਸੀ ਵੀ ਕਿਹਾ ਜਾਂਦਾ ਹੈ ਕਿਉਂਕਿ ਇਸਨੂੰ ਡਿਜੀਟਲ ਤਰੀਕੇ ਨਾਲ ਵਰਤੋਂ ਵਿਚ ਲਿਆ ਜਾਂਦਾ ਹੈ ਬਿੱਟਕੋਇਨ BITCOIN ਨੂੰ ਵਰਚੁਅਲ ਕਰੰਸੀ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਹ ਬਾਕੀ ਕਰੰਸੀ ਤੋਂ ਬਿਲਕੁਲ ਅਲੱਗ ਹੈ ਇਸਨੂੰ ਬਾਕੀ ਕਰੰਸੀ ਜਿਵੇਂਕਿ ਰੁਪਿਸ ਡੋਲਰ ਦੀ ਤ੍ਰਾਹ ਨਾ ਹੀ ਅਸੀਂ ਦੇਖ ਸਕਦੇ ਹਾਂ ਅਤੇ ਨਾ ਹੀ ਇਸਨੂੰ ਛੂ ਸਕਦੇ ਹਾਂ ਫੇਰਵੀ ਅਸੀਂ ਇਸਦੀ ਵਰਤੋਂ ਪੈਸੇ ਦੀ ਤ੍ਰਾਹ ਹੀ ਲੈਣ ਦੇਣ ਚੋ ਕਰਦੇ ਹਾਂ ਬਿੱਟਕੋਇਨ ਨੂੰ ਅਸੀਂ ਬਸ ਆਨਲਾਈਨ ਵਾਲਟ ONLINE WALLET ਵਿਚ ਸਟੋਰ ਕਰਕੇ ਰੱਖ ਸਕਦੇ ਹੋ ਬਿੱਟਕੋਇਨ ਦਾ ਅਵਿਸ਼ਕਾਰ ਸਤੋਸ਼ੀ ਨਾਕਾਮੋਤੋ SATOSHI NAKAMOTO ਨੇ ਸਾਲ 2008 ਵਿਚ ਕੀਤਾ ਸੀ ! ਅਤੇ 2009 ਵਿਚ ਇਸਨੂੰ ਗਲੋਬਲ GLOBAL ਪੇਮੈਂਟ ਦੇ ਰੂਪ ਵਿਚ ਲਾਗੂ ਕੀਤਾ ਗਿਆ ਅਤੇ ਉਦੋਂਤੋਂ ਇਸਦੀ ਲੋਕ ਪ੍ਰਿਅਤਾ ਵੱਧਦੀ ਜਾ ਰਹੀ ਹੈ ਬਿੱਟਕੋਇਨ ਇਕ ਡਿਸਟਲਾਈਜ਼ ਕਰੰਸੀ ਹੈ ਇਸਦਾ ਮਤਲਬ ਇਹ ਹੈ ਕਿ ਇਸਨੂੰ ਕਾੱਬੂ ਵਿਚ ਕਰਨ ਦੇ ਲਈ ਕੋਈ ਵੀ ਵਿਅਕਤੀ ਨਹੀਂ ਹੈ ਅਤੇ ਬੈਂਕ ਅਤੇ ਕੋਈ ਵੀ ਅਥਾਰਟੀ AUTHORITY ਇਸਦੇ ਮਾਲਕ ਨਹੀਂ ਹਨ !

ਬਿੱਟਕੋਇਨ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ ? HOW USE BITCOIN

ਬਿੱਟਕੋਇਨ ਦੀ ਵਰਤੋਂ ਕੋਈ ਵੀ ਕਰ ਸਕਦਾ ਹੈ ਜਿਵੇਂਕਿ ਅਸੀਂ ਸਾਰੇ ਇੰਟਰਨੇਟ INTERNET ਦੀ ਵਰਤੋਂ ਕਰਦੇ ਹਾਂ ਅਤੇ ਉਸਦਾ ਵੀ ਕੋਈ ਮਾਲਕ ਨਹੀਂ ਹੈ ਅਤੇ ਉਸੇ ਤ੍ਰਾਹ ਬਿੱਟਕੋਇਨ ਵੀ ਹੈ ਜਿਸਦੇ ਕੋਲ ਬਿੱਟਕੋਇਨ ਹੁੰਦਾ ਹੈ ਉਹ ਭੌਤਿਕ ਰੂਪ ਵਿਚ ਕਿਸੇ ਵੀ ਚੀਜ ਦੀ ਖਰੀਦ ਦਾਰੀ ਨਹੀਂ ਕਰ ਸਕਦਾ ਕਿਉਂਕਿ ਬਿੱਟਕੋਇਨ ਦੀ ਵਰਤੋਂ ਆਨਲਾਈਨ ਹੀ ਕੀਤਾ ਜਾਂਦਾ ਹੈ ! ਆਨਲਾਈਨ ਭੁਗਤਾਨ ਦੇ ਇਲਾਵਾ ਇਸਨੂੰ ਦੂਜੀ ਕਰੰਸੀ ਵਿਚ ਵੀ ਬਦਲਿਆ ਜਾ ਸਕਦਾ ਹੈ ਜੇ ਤੁਹਾਡੇ ਕੋਲ ਬਿੱਟਕੋਇਨ ਹੈ ਤੇ ਤੁਸੀਂ ਆਪਣੇ ਦੇਸ਼ ਦੀ ਕਰੰਸੀ ਵਿਚ ਆਪਣੇ ਬੈਂਕ ਵਿਚ ਟਰਾਂਸਫਰ TRANSFER ਕਰ ਸਕਦੇ ਹੋ ! ਬਿੱਟਕੋਇਨ ਦੁਨੀਆ ਦੀ ਸਬਤੋ ਮੇਹਗੀ ਕਰੰਸੀ ਬਣ ਗਈ ਹੈ ! ਕੰਪਿਊਟਰ ਨੈਟਵਰਕ COMPUTER NETWORK ਦੇ ਜਰੀਏ ਇਸ ਕਰੰਸੀ ਨੂੰ ਬਿਨਾ ਕਿਸੇ ਮਾਧਿਅਮ ਨਾਲ ਟਰਾਂਸਫਰ ਕੀਤਾ ਜਾ ਸਕਦਾ ਹੈ ! ਅਤੇ ਇਸ ਡਿਜੀਟਲ ਕਰੰਸੀ ਨੂੰ ਡਿਜੀਟਲ ਵਾਲਟ ਵਿਚ ਰਖਿਆ ਜਾ ਸਕਦਾ ਹੈ ਬਿੱਟਕੋਇਨ ਨੂੰ ਕ੍ਰਿਪਟੋ ਕਰੰਸੀ ਵੀ ਕਿਹਾ ਜਾਂਦਾ ਹੈ ਕਿਸੇ ਆਮ ਕਰੰਸੀ ਦੇ ਤ੍ਰਾਹ ਬਿੱਟਕੋਇਨ ਨੂੰ ਵੀ ਆਸਾਨੀ ਨਾਲ ਖਰਚਿਆ ਜਾ ਸਕਦਾ ਹੈ ਬਿੱਟਕੋਇਨ ਦਾ ਕੋਈ ਵੀ ਬੈਂਕ ਅਤੇ ਕੋਈ ਮਾਲਕ ਨਹੀਂ ਹੈ ਜਿਸਦੇ ਨਾਲ ਤੁਸੀਂ ਕਿਸੇ ਨੂੰ ਵੀ ਬਿੱਟਕੋਇਨ ਭੇਜ ਤੇ ਲੈ ਸਕਦੇ ਹੋ ਇਹ ਲਗਾਤਾਰ ਡਿਜਿਟਲ ਰੂਪ ਵਿਚ ਇਕ ਜਗਾਹ ਤੋਂ ਦੂਜੀ ਜਗਾਹ ਟਰਾਂਸਫਰ ਹੁੰਦੇ ਰਹਿੰਦੇ ਨੇ ! ਲੇਕਿਨ ਇਸਦੇ ਵਿਚ ਇਕ ਪ੍ਰਸ਼ਾਨੀ ਇਹ ਵੀ ਹੈ ਕਿ ਅਗਰ ਤੁਹਾਡੇ ਨਾਲ ਕੋਈ ਧੋਖਾ ਹੁੰਦਾ ਹੈ ਤੇ ਤੁਸੀਂ ਇਸਦੀ ਸ਼ਿਕਾਇਤ ਕਿਸੇ ਨੂੰ ਵੀ ਨਹੀਂ ਕਰ ਸਕਦੇ ਫੇਰ ਵੀ ਬੋਹੋਤ ਬਡੇ ਬਿਜਨੈਸਮੈਨ ਅਤੇ ਕਈ ਕੰਪਨੀਆਂ ਇਸਦੀ ਵਰਤੋਂ ਕਰਦੇ ਨੇ !

HOW USE BITCOIN

ਬਿੱਟਕੋਇਨ ਦੀ ਵਰਤੋਂ ਕਿਉਂ ਕੀਤੀ ਜਾਂਦੀ ਹੈ ? WHY USE OF BITCOIN

ਬਿੱਟਕੋਇਨ ਦੀ ਵਰਤੋਂ ਅਸੀਂ ਕਿਸੇ ਵੀ ਆਨਲਾਈਨ ਪੇਮੈਂਟ ਜਾਂ ਹੋਰ ਕੋਈ ਆਨਲਾਈਨ ਚੀਜ ਖਰੀਦਣ ਵਿਚ ਕਰ ਸਕਦੇ ਹਾਂ ਬਿੱਟਕੋਇਨ P2P ਤੇ ਅਧਾਰਿਤ ਹੈ ! ਜਿਸਦਾ ਮਤਲਬ ਹੈ ਕਿ ਕੋਈ ਵੀ ਵਿਅਕਤੀ ਬਿਨਾ ਕਿਸੇ ਕਰੈਡਿਟ ਕਾਰਡ CREDIT CARD ਜਾਂ ਬੈੰਕ ਦੀ ਮੰਜੂਰੀ ਬਗੈਰ ਇਸਦੀ ਵਰਤੋਂ ਕਰ ਸਕਦਾ ਹੈ ! ਆਮ ਡੈਬਿਟ ਜਾਂ ਕਰੈਡਿਟ ਕਾਰਡ ਨਾਲ ਭੁਗਤਾਨ ਕਰਨ ਵਿਚ 2 ਤੋਂ 3 ਪਰਸੈਂਟ PERCENT ਸ਼ੁਲਕ ਜਾਂ TAXE ਲਗਦਾ ਹੈ ਬਿੱਟਕੋਇਨ ਵਿਚ ਇਦਾ ਦਾ ਕੁਝ ਨਹੀਂ ਹੁੰਦਾ ਜਿਸ ਕਰਕੇ ਇਹ ਬੋਹੋਤ ਹੀ ਲੋਕ ਪ੍ਰਿਅ ਹੁੰਦਾ ਜਾਂ ਰਿਹਾ ਹੈ ਇਸਦੇ ਇਲਾਵਾ ਇਹ ਸੁਰੱਖਿਤ SAFE ਅਤੇ ਤੇਜ FAST ਹੈ ਜਿਸ ਕਰਕੇ ਲੋਗ ਬਿੱਟਕੋਇਨ ਲਈ ਇਨੇ ਪਾਗਲ ਹੋ ਰਹੇ ਨੇ ! ਅੱਜ ਕਲ ਬੋਹੋਤ ਲੋਕ ਇਸਨੂੰ ਆਪਣਾ ਰਹੇ ਨੇ ਜਿਵੇਂਕਿ ਬਿਜਨੈਸਮੈਨ, NON ਪ੍ਰੋਫਿਟ ਆਰਗਨਾਈਜੇਸ਼ਨ ਅਤੇ ਇਸੇ ਲਈ ਇਸਦੀ ਵਰਤੋਂ ਪੂਰੀ ਦੁਨੀਆ ਚੋ ਗਲੋਬਲ ਪੇਮੈਂਟ ਲਈ ਕੀਤਾ ਜਾਂ ਰਿਹਾ ਹੈ ! ਇਸਦੇ ਵਿਚ ਕਿਸੇ ਵੀ ਕਰੈਡਿਟ ਕਾਰਡ ਵਾਂਗ ਕੋਈ ਵੀ ਕਰੈਡਿਟ ਲਿਮਟ CREDIT LIMIT ਦੀ ਲੋੜ ਨਹੀਂ ਹੁੰਦੀ ਨਾ ਹੀ ਤੁਹਾਨੂੰ ਕਿਸੇ ਤ੍ਰਾਹ ਦਾ ਕਾਰਡ ਨਾਲ ਲੈ ਕੇ ਘੁੰਮਣ ਦੀ ਲੋੜ ਹੈ !

ਬਿੱਟਕੋਇਨ ਦੀ ਕਿ VALUE ਹੈ VALUE OF BITCOIN

ਬਿੱਟਕੋਇਨ ਦੀ VALUE ਘੱਟ ਜਾਂ ਵੱਧ ਹੁੰਦੀ ਰਹਿੰਦੀ ਹੈ ਕਿਉਂਕਿ ਇਸਨੂੰ ਕੰਟਰੋਲ CONTROL ਚੋ ਕਰਨ ਲਈ ਕੋਈ ਵੀ ਅਥਾਰਟੀ ਨਹੀਂ ਹੈ ਇਸੇ ਲਈ ਇਸਦੀ VALUE ਇਸਦੇ ਮੰਗ ਦੇ ਹਿਸਾਬ ਨਾਲ ਬਦਲਦੀ ਰਹਿੰਦੀ ਹੈ ! ਇਸਦੀ ਕੀਮਤ ਹਰੇਕ ਦੇਸ਼ ਵਿਚ ਅਲੱਗ ਅਲੱਗ ਹੁੰਦੀ ਹੈ ਹੁਣ ਤੁਸੀਂ ਸੋਚ ਰਹੇ ਹੋਗੇ ਕਿ ਬਿੱਟਕੋਇਨ ਨੂੰ ਖਰੀਦਿਆ ਕਿਵੇਂ ਜਾਂ ਸਕਦਾ ਹੈ

ਬਿੱਟਕੋਇਨ ਕਿਵੇਂ ਖਰੀਦ ਸਕਦੇ ਹਾਂ HOW BUY BITCOIN

ਇਸਨੂੰ ਖਰੀਦਣ ਦੇ ਲਈ ਪਹਿਲਾ ਤਰੀਕਾ ਤੇ ਇਹ ਹੈ ਕਿ ਜੇ ਤੁਹਾਡੀ ਕੋਲ ਪੈਸਾ ਹੈ ਤੇ ਤੁਸੀਂ ਸਿੱਧਾ ਹੀ ਪੈਸੇ ਦੇਕੇ ਬਿੱਟਕੋਇਨ ਖਰੀਦ ਸਕਦੇ ਹੋ ਪਰ ਜੇ ਤੁਹਾਡੇ ਕੋਲ ਇਨੇ ਪੈਸੇ ਨਹੀਂ ਸਨ ਫਰ ਵੀ ਬਿੱਟਕੋਇਨ ਖਰੀਦਣਾ ਹੈ ਤੇ ਇਸਦਾ ਵੀ ਇਕ ਤਰੀਕਾ ਹੈ ਜੇ ਤੁਸੀਂ ਪੂਰਾ ਇਕ ਬਿੱਟਕੋਇਨ ਖਰੀਦ ਨਹੀਂ ਸਕਦੇ ਤੇ ਤੁਸੀਂ ਉਸਦਾ ਕੋਈ ਛੋਟਾ ਜੈਆ ਹਿੱਸਾ ਖਰੀਦ ਸਕਦੇ ਹੋ ਜਿਸਨੂੰ ਸਤੋਸ਼ੇ ਕਿਹਾ ਜਾਂਦਾ ਹੈ ਜਿਵੇਂਕਿ ਇਕ ਰੁਪਏ ਵਿਚ 100 ਪੈਸੇ ਹੁੰਦੇ ਨੇ ਉਦਾਂ ਹੀ ਇਕ ਬਿੱਟਕੋਇਨ ਚੋ 1000 ਸਤੋਸ਼ੇ ਹੁੰਦੇ ਨੇ ਅਤੇ ਜੇ ਤੁਸੀਂ ਚਾਹੋ ਤੇ ਇਕ ਇਕ ਸਤੋਸ਼ੇ ਲੈ ਲੈ ਕੇ ਇਕ ਬਿੱਟਕੋਇਨ ਖਰੀਦ ਸਕਦੇ ਹੋ ! ਭਾਰਤ ਵਿਚ ਦੋ ਬੋਹੋਤ ਮਸ਼ਹੋਰ ਬਿੱਟਕੋਇਨ ਵੈੱਬ ਸਾਈਟ ਹਨ ਜਿਥੋਂ ਤੁਸੀਂ ਬਿੱਟਕੋਇਨ ਖਰੀਦ ਜਾਂ ਬੇਚ ਸਕਦੇ ਹੋ ZEBPAY.COM ਅਤੇ UNOCOIN.COM ਇਨ੍ਹ ਦੋਨਾਂ ਵੈੱਬ ਸਾਈਟ ਤੋਂ ਤੁਸੀਂ ਬਿੱਟਕੋਇਨ ਖਰੀਦ ਸਕਦੇ ਹੋ ਬਿੱਟਕੋਇਨ ਖਰੀਦਣ ਲਈ ਤੁਹਾਨੂੰ ਇਨ੍ਹ ਦੋਨਾਂ ਵੈੱਬ ਸਾਈਟ ਵਿੱਚੋ ਕਿਸੇ ਵਿਚ ਵੀ ਆਪਣਾ ਪਹਿਲਾ ਅਕਾਊਂਟ ਖੁਲਾਣਾ ਪਵੇਗਾ ਇਸਤੋਂ ਬਾਦ ਤੁਹਨੂੰ ਕੁਝ ਆਪਣੇ ਡੌਕੂਮੈਂਟ ਵੀ ਦੇਣੇ ਪੈਣਗੇ ਜਿਵੇਂਕਿ ਅਧਾਰ ਕਾਰਡ, ਪੈਨ ਕਾਰਡ, ਵੋਟਰ ਕਾਰਡ, ਫੋਨ ਨੰਬਰ, ਈ-ਮੇਲ ID ਅਤੇ ਬੈਂਕ ਅਕਾਊਂਟ ਦੀ ਡਿਟੇਲ ! ਅਕਾਊਂਟ ਬਣਾਉਣ ਤੋਂ ਬਾਦ ਤੁਸੀਂ ਬਿੱਟਕੋਇਨ ਖਰੀਦ ਅਤੇ ਬੇਚ ਸਕਦੇ ਹੋ

ਬਿੱਟਕੋਇਨ ਨੂੰ ਕਿਵੇਂ ਦੂਜੇ ਤਰੀਕੇ ਨਾਲ ਖਰੀਦਿਆ ਜਾ ਸਕਦਾ ਹੈ ? SECOND OPTION TO BUY BITCOIN

ਬਿੱਟਕੋਇਨ ਖਰੀਦਣ ਦਾ ਦੂਜਾ ਤਰੀਕਾ ਹੈ ਬਿੱਟਕੋਇਨ ਮਾਈਨਿੰਗ MINING ਆਮ ਭਾਸ਼ਾ ਵਿਚ ਮਾਈਨਿੰਗ ਦਾ ਮਤਲਬ ਹੁੰਦਾ ਹੈ ਕਿ ਕਿਸੇ ਚੀਜ ਨੂੰ ਖੋਦ ਜਾਂ ਪੱਟ ਕੇ ਉਸਨੂੰ ਜਮੀਨ ਵਿੱਚੋ ਕਢਣਾ ਜਿਵੇ ਕਿ ਸੋਨਾ ਅਤੇ ਕੋਇਲੇ ਦੀ ਮਾਈਨਿੰਗ ਕਿਉਂਕਿ ਬਿੱਟਕੋਇਨ ਦਾ ਕੋਈ ਭੌਤਿਕ ਰੂਪ ਨਹੀਂ ਹੈ ਇਸੇ ਲਈ ਇਸਦੀ ਮਾਈਨਿੰਗ ਨਹੀਂ ਕੀਤੀ ਜਾ ਸਕਦੀ ਇਸੇ ਲਈ ਮਾਈਨਿੰਗ ਦਾ ਮਤਲਬ ਇਥੇ ਬਿੱਟਕੋਇਨ ਦਾ ਨਿਰਮਾਣ ਕਰਨਾ ਹੈ ਜੋ ਕਿ ਕੰਪਿਊਟਰ ਤੇ ਹੀ ਕੀਤੀ ਜਾ ਸਕਦੀ ਹੈ ਅਤੇ ਨਵੇਂ ਬਿੱਟਕੋਇਨ ਬਣਾਉਣ ਨੂੰ ਬਿੱਟਕੋਇਨ ਮਾਈਨਿੰਗ ਕਿਹਾ ਜਾਂਦਾ ਹੈ ਬਿੱਟਕੋਇਨ ਦੀ ਮਾਈਨਿੰਗ ਬਿੱਟਕੋਇਨ ਦੇ ਮਾਈਨਰ ਕਰਦੇ ਨੇ ਜਿਸ ਵਿੱਚ ਬੋਹੋਤ ਤੇਜ ਚਲਨ ਵਾਲੇ ਕੰਪਿਊਟਰ ਅਤੇ ਮਾਈਨਿੰਗ ਕਰਨ ਵਾਲਿਆਂ ਦੀ ਲੋੜ ਹੁੰਦੀ ਹੈ ਅਸੀਂ ਬਿੱਟਕੋਇਨ ਦੀ ਵਰਤੋਂ ਬੱਸ ਪੇਮੈਂਟ ਕਰਨ ਲਈ ਕਰਦੇ ਹਾਂ ਅਤੇ ਜਦੋ ਕੋਈ ਬਿੱਟਕੋਇਨ ਤੋਂ ਪੇਮੈਂਟ ਕਰਦਾ ਹੈ ਤੇ ਉਸ ਟ੍ਰੈਜੇਕਸ਼ਨ ਨੂੰ ਵੈਰੀਫਾਈ VERIFICATION ਕੀਤਾ ਜਾਂਦਾ ਹੈ ਜੋ ਇਸਨੂੰ ਵੈਰੀਫਾਈ ਕਰਦੇ ਨੇ ਅਸੀਂ ਉਸਨੂੰ ਮਾਈਨਰ ਕੇਂਦੇ ਹਾਂ ਅਤੇ ਉਨਾਂਹ ਮਾਈਨਰ ਕੋਲ ਹਾਈ ਸਪੀਡ ਕੰਪਿਊਟਰ HIGH SPEED COMPUTER ਅਤੇ ਬੇਹਤਰ ਹਾਰਡਵੇਰ HARDWARE ਹੁੰਦਾ ਹੈ ਜਿਸਦੇ ਨਾਲ ਉਹ ਇਸ ਟ੍ਰਾਂਜੈਕਸ਼ਨ ਨੂੰ ਵੈਰੀਫਾਈ ਕਰਦੇ ਨੇ ਮਾਈਨਰ ਵਿਸ਼ੇਸ਼ ਤ੍ਰਾਹ ਦੇ ਕੰਪਿਊਟਰ ਦੀ ਵਰਤੋਂ ਕਰਕੇ ਬਿੱਟਕੋਇਨ ਦੇ ਲੈਣ ਦੇਣ ਦੇ ਕੰਮ ਨੂੰ ਪੂਰਾ ਕਰਦੇ ਨੇ ਅਤੇ ਇਸ ਕੰਮ ਦੇ ਲਈ ਇਨ੍ਹ ਨੂੰ ਕੁਝ ਬਿੱਟਕੋਇਨ ਇਨਾਮ ਵਿਚ ਮਿਲਦੇ ਨੇ ਅਤੇ ਇਸੇ ਤ੍ਰਾਹ ਨਵੇਂ ਬਿੱਟਕੋਇਨ ਮਾਰਕੀਟ ਵਿਚ ਓਂਦੇ ਨੇ ਪਰ ਟ੍ਰੈਜੇਕਸ਼ਨ ਵੈਰੀਫਾਈ ਕਰਨਾ ਇਨਾ ਵੀ ਸੌਖਾ ਨਹੀਂ ਹੁੰਦਾ ਇਸਦੇ ਵਿਚ ਬੋਹੋਤ ਤ੍ਰਾਹ ਦੇ ਮੈਥਾਮੇਟਿਕਲ MATHEMATICAL ਕੈਲਕੂਲੇਸ਼ਨ ਹੁੰਦੇ ਨੇ ਅਤੇ ਉਸਨੂੰ ਹੱਲ ਕਰਨਾ ਹੁੰਦਾ ਹੈ ਜੋ ਕਿ ਬੋਹੋਤ ਹੀ ਮੁਸ਼ਕਲ ਹੁੰਦਾ ਹੈ !

HOW BUY BITCOIN

ਬਿੱਟਕੋਇਨ ਮਾਈਨਿੰਗ ਦਾ ਕੰਮ ਕੌਣ ਕਰਦੇ ਨੇ ? WHO DOES BITCOIN MINING

ਬਿੱਟਕੋਇਨ ਮਾਈਨਿੰਗ ਦਾ ਕੰਮ ਓਹੀ ਕਰਦੇ ਨੇ ਜਿਨ੍ਹਾਂ ਕੋਲ ਬਡੇ ਬਡੇ ਕੰਪਿਊਟਰ ਤੇ ਮੈਥਾਮੇਟਿਕਲ ਨੋ ਸੋਲਬ SOLV ਕਰਨ ਦੀ ਸ਼ਮਤਾ ਰੱਖਦਾ ਹੋਵੇ ! ਭਾਰਤ ਵਿਚ RBI ਵਲੋਂ ਬਿੱਟਕੋਇਨ ਵਿਚ ਨਿਵੇਸ਼ ਕਰਨ ਦੇ ਲਈ ਰੋਕ ਰਿਹਾ ਹੈ ਅਤੇ ਸ਼ੁਰੂ ਤੋਂ ਹੀ ਇਸਦੇ ਤੇ ਕਾਨੂੰਨ ਵਲੋਂ ਰੋਕ ਲਗਾਈ ਹੈ ! ਪਰ ਫੇਰ ਵੀ ਲੋਕ ਬੱਡੀ ਸੰਖਿਆ ਵਿਚ ਇਸਦੇ ਵਿਚ ਨਾਵੇਸ਼ ਕਰਦੇ ਨੇ ਭਾਰਤ ਰਿਜਰਬ ਬੈਂਕ ਨੇ 2013 ਵਿਚ ਵਰਚੁਅਲ ਕਰੰਸੀ ਦੇ ਸਮਬੰਦ ਵਿਚ ਕਿਹਾ ਸੀ ਬਿੱਟਕੋਇਨ ਵਰਗੇ ਕਰੰਸੀ ਨੂੰ ਕੋਈ ਵੀ ਕਾਨੂੰਨੀ ਅਨੁਮਤੀ ਨਹੀਂ ਹੈ ਅਤੇ ਇਸਦਾ ਲੈਣ ਦੇਣ ਕਰਨ ਵਿਚ ਕਈ ਤਰਾਂ ਦੇ ਜੋਖਿਮ ਵੀ ਨੇ 1 ਫਰਵਰੀ 2017 ਅਤੇ 5 ਫਰਵਰੀ 2017 ਵਿਚ ਇਨ੍ਹ ਨੇ ਇਸਦੇ ਖਿਲਾਫ ਸਾਵਧਾਨੀ ਵਰਤਣ ਲਈ ਸਬ ਨੂੰ ਕਿਹਾ ਸੀ ਤੇ ਹੁਣ ਮੇਰੇ ਦਿਤੀ ਜਾਣਕਾਰੀ ਸ਼ਇਦ ਤੁਹਾਨੂੰ ਪਸੰਦ ਆਈ ਹੋਵੇਗੀ ਜੇ ਚੰਗੀ ਲਗੀ ਤੇ ਲਾਇਕ ਜਰੂਰ ਕਰੋ ਧੰਨਵਾਦ !

ਬਿੱਟਕੋਇਨ ਚੋ ਹੇਰ ਫੇਰ ਹੋਣ ਤੇ ਕਿ ਹੋਵੇਗਾ ?

ਬਿੱਟਕੋਇਨ ਚੋ ਹੇਰ ਫੇਰ ਹੋਣ ਤੇ ਤੁਹਾਨੂੰ ਕਿਸੇ ਦੀ ਮਦਦ ਨਹੀਂ ਮਿਲੇਗੀ !

ਬਿੱਟਕੋਇਨ ਕੌਣ ਕੌਣ ਖਰੀਦ ਸਕਦਾ ਹੈ ?

ਬਿੱਟਕੋਇਨ ਕੋਈ ਵੀ ਖਰੀਦ ਸਕਦਾ ਹੈ !

ਬਿੱਟਕੋਇਨ ਦਾ ਨਿਰਮਾਤਾ ਕੌਣ ਸੀ ?

ਬਿੱਟਕੋਇਨ ਦਾ ਨਿਰਮਾਤਾ ਸਤੋਸ਼ੀ ਨਾਕਾਮੋਤੋ SATOSHI NAKAMOTO ਹੈ !

Leave a Comment