ਮਹਾਰਾਜਾ ਦਲੀਪ ਸਿੰਘ ਦਾ ਜਨਮ ?
ਰਾਣੀ ਜਿੰਦ ਕੌਰ ਆਪਣੇ ਵਿਆਹ ਤੋਂ ਢਾਈ ਸਾਲ ਬਾਦ ਹੀ ਵਿਧਵਾ ਹੋ ਗਈ ਸੀ ਰਾਣੀ ਜਿੰਦ ਕੌਰ ਨੇ 4 ਸੇਪਤਮਬਰ 1838 ਇਕ ਪੁੱਤ ਨੂੰ ਜਨਮ ਦਿੱਤਾ ਜਿਸਦਾ ਨਾਮ ਰਖਿਆ ਗਿਆ ਦਲੀਪ ਸਿੰਘ ! ਦਲੀਪ ਸਿੰਘ ਹਲੇ 9 ਮਹੀਨੇ ਅਤੇ 24 ਦਿਨ ਦਾ ਹੀ ਸੀ ਕਿ ਉਨਾਂਹ ਦੇ ਪਿਤਾ ਦੀ ਮੌਤ ਹੋ ਜਾਂਦੀ ਹੈ ਤੇ ਉਸਤੋਂ ਬਾਦ ਲਾਹੌਰ ਦਰਬਾਰ ਵਿਚ ਖੂਨੀ ਖੇਡ ਤੋਂ ਬਾਦ 5 ਸਾਲ ਤੇ 11 ਦਿਨ ਦੇ ਛੋਟੇ ਜਹੇ ਬਚੇ ਦਲੀਪ ਦੇ ਮੱਥੇ ਤੇ ਧਿਆਨ ਸਿੰਘ ਡੋਗਰੇ ਦੇ ਖੂਨ ਨਾਲ ਉਸਤੇ ਤਿਲਕ ਲਗਾ ਕੇ ਪੰਜਾਬ ਦਾ ਮਹਾਰਾਜਾ ਬਣਿਆ ਜਾਂਦਾ ਹੈ !
ਮਹਾਰਾਜਾ ਦਲੀਪ ਦੇ ਪਰਿਵਾਰ ਵਿਚ ਕੌਣ ਕੌਣ ਸੀ ?
ਇਸਤੋਂ ਬਾਦ ਦੀ ਦਰਦਨਾਕ ਕਹਾਣੀ ਪੂਰੇ ਪੰਜਾਬੀਆਂ ਨੂੰ ਪਤਾ ਹੈ ਕਿ ਕਿਵੇਂ ਇਕ ਪੁੱਤ ਨੂੰ ਇਸਦੀ ਮਾਂ ਤੋਂ ਜੁਦਾ ਕੀਤਾ ਜਾਂਦਾ ਹੈ ਅਤੇ ਉਸਨੂੰ ਕ੍ਰਿਸ਼ਚਨ ਬਣਾ ਦਿੱਤਾ ਜਾਂਦਾ ਹੈ ਫੇਰ 13 ਸਾਲ ਬਾਦ ਮਾਂ ਪੁੱਤ ਮਿਲਦੇ ਨੇ ਇਸਤੋਂ ਬਾਦ ਮਹਾਰਾਜਾ ਦਲੀਪ ਦੇ 2 ਵਿਆਹ ਹੁੰਦੇ ਨੇ ਪਹਿਲਾ ਹੁੰਦਾ ਹੈ ਬੰਗਾ ਮੂਲਰ ਨਾਲ ਜੋ ਮਿਸਰ ਦੇ ਇਕ ਬਾਈਪਾਰਿ ਦੀ ਕੁੜੀ ਸੀ ਤੇ ਦੂਜਾ ਵਿਆਹ ਏਡਾ ਡਗਲਸ ਵੇਥੇਰਿੱਲ ਨਾਲ ਮਹਾਰਾਜਾ ਦਲੀਪ ਸਿੰਘ ਦੇ 8 ਬੱਚੇ ਹੁੰਦੇ ਨੇ 4 ਪੁੱਤਰ ਤੇ 4 ਧੀਆਂ ਪਹਿਲੀ ਪਤਨੀ ਬੰਬਾ ਮੂਲਰ ਦੇ 6 ਬੱਚੇ ਹੋਏ ਜਿਨਾਹ ਚੋ 4 ਪੁੱਤਰ ਤੇ 2 ਧੀਆਂ ਅਤੇ ਦੂਜੀ ਪਤਨੀ ਏਡਾ ਵੇਕਲਸ ਦੇ ਦੋ ਧੀਆਂ ਹੋਇਆ ਸਬਤੋ ਵਡੇ ਪੁੱਤਰ ਅਲਬਰਟ ਜੇਕਲਿਟ ਜੈਦਲੀਪ ਇਨ੍ਹ ਦਾ ਵਿਆਹ ਰਾਜਕੁਮਾਰੀ ਏਨੀ ਨਾਲ ਹੋਇਆ ਵਿਕਟਰ ਅਲਬਰਟ ਜੈਦਲੀਪ ਸਿੰਘ ਦੀ ਮੌਤ 1918 ਫਰਾਂਸ ਵਿਚ ਮੌਤ ਹੋ ਗਈ ਇਨ੍ਹ ਦੇ ਘਰ ਕੋਈ ਸਨਤਾਣ ਨਹੀਂ ਹੋਈ ਅਤੇ
ਮਹਾਰਾਜ ਰਣਜੀਤ ਸਿੰਘ ਦਾ ਵੰਸ਼ ਕਿਦਾਂ ਖਤਮ ਹੋਇਆ ?
ਦੂਜਾ ਪੁੱਤਰ ਸੀ ਫੇਡਰਕ ਵਿਕਟਰ ਜੈਦਲੀਪ ਸਿੰਘ ਇਨ੍ਹ ਨੂੰ ਪ੍ਰਿੰਸ ਪਰੇਡੀ ਵੀ ਕਹਿੰਦੇ ਸੀ ! ਇੰਗਲੈਂਡ ਦੀ ਫੋਜ ਵਿਚ ਇਹ ਨੌਕਰੀ ਕਰਦੇ ਸੀ ਅਤੇ ਕੈਪਟਨ ਸਨ ਅਤੇ ਘੋੜ ਸਵਾਰੀ ਦਾ ਵੀ ਬੋਹੋਤ ਸ਼ੋਂਕ ਸੀ ਇਨ੍ਹ ਦੇ ਘਰ ਵੀ ਕੋਈ ਸੰਤਾਂਨ ਨਹੀਂ ਹੋਈ ਤੀਜੀ ਸੀ ਰਾਜਕੁਮਾਰੀ ਬਮਬਾ ਸੋਫੀਆ ਜਿੰਦ ਕੌਰ ਕਹਿੰਦੇ ਨੇ ਕਿ ਇਹ ਮਹਾਰਾਜਾ ਰਣਜੀਤ ਸਿੰਘ ਦੀ ਆਖਰੀ ਵਾਰਿਸ ਸੀ ਇਸਦੀ ਮੌਤ ਤੋਂ ਬਾਦ ਮਹਾਰਾਜਾ ਰਣਜੀਤ ਸਿੰਘ ਦਾ ਵੰਸ਼ ਖਤਮ ਹੋ ਗਿਆ ਬੰਬਾ ਸੋਫੀਆ ਇੰਗਲੈਂਡ ਤੋਂ ਲਾਹੌਰ ਆ ਗਈ ਸੀ ਫੇਰ ਇਹ ਲਾਹੌਰ ਵਿਚ ਹੀ ਰਹੇ ਅਤੇ ਲਾਹੌਰ ਵਿਚ ਹੀ ਇਨ੍ਹ ਦੀ ਮੌਤ ਹੋਈ ਲਾਹੌਰ ਚੋ ਰਹਿੰਦੀਆਂ ਹੀ ਇਨ੍ਹ ਨੇ ਡਾਕਟਰ ਡੇਵਿਡ ਨਾਲ ਵਿਆਹ ਕੀਤਾ ਅਤੇ ਇਨ੍ਹ ਦੇ ਘਰ ਵੀ ਕੋਈ ਸਨਤਾਣ ਨਹੀਂ ਹੋਈ !
ਕੇਥਲੇਨ ਹਿੰਡਾ ਦਲੀਪ ਸਿੰਘ ?
ਚੋਥੀ ਸੀ ਰਾਜਕੁਮਾਰੀ ਕੇਥਲੇਨ ਹਿੰਡਾ ਦਲੀਪ ਸਿੰਘ ਇਨ੍ਹ ਨੇ ਵਿਆਹ ਨਈ ਕਰਾਇਆ ਪੰਜਵੀ ਸੀ ਸੋਫੀਆ ਲੇਗਜੇੰਡੋ ਦਲਿਪਸਿੰਘ ਇਹ ਇੰਗਲੈਂਡ ਵਿਚ ਔਰਤਾਂ ਦੇ ਹੱਕ ਲਈ ਝੂਝਦੀ ਰਹੀ ਕੇਹਾ ਜਾਂਦਾ ਹੈ ਇੰਗਲੈਂਡ ਚੋ ਇਕ ਵਡਾ ਮੋਮੇੰਟ MOMENT ਹੋਇਆ ਸੀ ਜਿਸ ਵਿਚ ਔਰਤਾਂ ਨੂੰ ਵੋਟ ਦੇਣ ਦੇ ਲਈ ਇਨ੍ਹ ਦਾ ਬੋਹੋਤ ਵਡਾ ਜੋਗਦਾਨ ਸੀ ਪਰ ਇਨ੍ਹ ਦੀ ਵੀ ਕੋਈ ਔਲਾਦ ਨਹੀਂ ਹੋਈ ਅਤੇ ਤੀਜੀ ਸੀ ਅਲਬਰਟ ਅਲਗਜੇੰਡਰ ਦਲੀਪ ਸਿੰਘ ਇਨ੍ਹ ਦੀ 13 ਸਾਲ ਦੀ ਉਮਰ ਵਿਚ ਹੀ ਨਮੂਨੀਏ ਕਰਕੇ ਮੌਤ ਹੋ ਗਈ ਸੀ !
ਮਹਾਰਾਜਾ ਦਲੀਪ ਸਿੰਘ ਦੀ ਦੂਜੀ ਪਤਨੀ ਏਡਾ ਡੇਕਲਸ ਇਨ੍ਹ ?
ਮਹਾਰਾਜਾ ਦਲੀਪ ਸਿੰਘ ਦੀ ਦੂਜੀ ਪਤਨੀ ਏਡਾ ਡੇਕਲਸ ਇਨ੍ਹ ਦੇ ਘਰ 2 ਬੇਟੀਆਂ ਪੈਦਾ ਹੋਇਆ ਪਹਿਲੀ ਦਾ ਨਾਮ ਸੀ ਪੋਲੀਨ ਅਲੇਗਜਿਨਡਰਿਨਾ ਇਨ੍ਹ ਨੇ ਇਕ ਲੈਫਟੀਨੈਂਟ ਨਾਲ ਵਿਆਹ ਕੀਤਾ ਜਿਹੜੇ ਵਲਡ ਵਾਰ 1 ਚੋ ਸ਼ਾਹਿਦ ਹੋ ਗਏ ਸੀ ਅਤੇ ਇਨ੍ਹ ਦੇ ਘਰ ਵੀ ਕੋਈ ਔਲਾਦ ਨਹੀਂ ਹੋਈ ਅੱਠਵੀ ਸੀ ਏਡਾ ਏਰਿਨ ਇਨ੍ਹ ਨੇ ਵੀ ਇਕ ਬੰਦੇ ਨਾਲ ਵਿਆਹ ਕੀਤਾ ਸੀ ਤੇ ਇਨ੍ਹ ਦੇ ਘਰ ਵੀ ਕੋਈ ਔਲਾਦ ਨਹੀਂ ਹੋਈ ਏਡਾ ਏਰਿਨ ਦੀ ਲਾਸ਼ ਸਮੁੰਦਰ ਦੇ ਕਿਨਾਰੇ ਤੋਂ ਮਿਲੀ ਸੀ
ਮਹਾਰਾਜ ਰਣਜੀਤ ਸਿੰਘ ਦਾ ਵੰਸ਼ ਅੰਗਰੇਜਾਂ ਨੇ ਕਿਵੇਂ ਖਤਮ ਕੀਤਾ ?
ਖਬਰ ਲਗੀ ਸੀ ਕਿ ਮਹਾਰਾਜਾ ਦਲੀਪ ਸਿੰਘ ਦੀ ਬੇਟੀ ਨੇ ਸੁਸਾਈਡ ਕਰ ਲਈ ਸੀ ! ਪਰ ਇਸਦੇ ਪਿੱਛੇ ਕਿਹੜੀ ਚਾਲ ਸੀ ਕੀਹਨੇ ਇਹ ਕੀਤਾ ਇਸਦੇ ਬਾਰੇ ਅੱਜ ਤਕ ਪਤਾ ਨਹੀਂ ਚਲਿਆ ਹੈਰਾਨੀ ਦੀ ਗੱਲ ਇਹ ਹੈ ਕਿ ਮਹਾਰਾਜਾ ਦਲੀਪ ਸਿੰਘ ਦੀਆ 8 ਸਨਤਾਣਾ ਸੀ ਇਨ੍ਹ ਵਿੱਚੋ ਕਿਸੇ ਇਕ ਦੇ ਵੀ ਬਚਾ ਨਹੀਂ ਹੋਇਆ ਕੀਆ ਦਾ ਕੇਹਨਾ ਹੈ ਕਿ ਅੰਗਰੇਜ਼ ਨੇ ਬੜੀ ਚਲਾਕੀ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਵੰਸ਼ਾ ਨੂੰ ਖਤਮ ਕੀਤਾ ਤੇ ਉਨਾਂਹ ਨੂੰ ਇਦਾ ਦੀਆ ਦਵਾਈਆਂ ਖਲਾਇਆ ਗਿਆ ਕਿ ਉਨਾਂਹ ਦੇ ਸੰਤਾਂਨ ਨਾ ਹੋ ਸਕੇ ਕਿਉਂਕਿ ਉਹ ਤਕਰੀਬਨ ਸਾਰੇ ਇੰਗਲੈਂਡ ਵਿਚ ਹੀ ਰਹਿੰਦੇ ਸੀ ਤੇ ਇਹ ਅੰਗਰੇਜ਼ ਦੇ ਕੰਟਰੋਲ ਦੇ ਵਿਚ ਸੀ !
ਮਹਾਰਾਜਾ ਰਣਜੀਤ ਸਿੰਘ ਦੇ ਬਾਕੀ 10 ਬਚਿਆ ਦਾ ਕਿ ਹੋਇਆ ?
ਮਹਾਰਾਜਾ ਰਣਜੀਤ ਸਿੰਘ ਦੇ ਬਾਕੀ 10 ਬਚਿਆ ਦਾ ਕਿ ਹੋਇਆ ਉਨਾਂਹ ਦੇ ਅਗੇ ਪੋਤੇਆ ਦਾ ਕਿ ਹੋਇਆ ਇਸਤੇ ਆਪਾ ਫੇਰ ਗੱਲ ਕਰਾਂਗੇ ਕਿ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਦ ਉਨਾਂਹ ਦੇ ਬਾਕੀ ਪੁੱਤਰਾਂ ਦਾ ਕਿ ਹੋਇਆ ਕਿਦਾਂ ਉਨਾਂਹ ਦੇ ਵਾਰਿਸ ਨੂੰ ਖਤਮ ਕੀਤਾ ਗਿਆ ਇਹ ਸੀ ਅੱਜ ਦਾ ਇਤਿਹਾਸ ਜੇ ਤੁਹਾਨੂੰ ਵਧਿਆ ਲਗਾ ਤੇ ਇਸਨੂੰ ਸ਼ੇਰ ਕਰੋ !