How To Remove Negative Thoughts ਮਾੜੇ ਵਿਚਾਰ | Punajbi Writer

ਸਾਡੇ ਦਿਮਾਗ ਦੇ ਵਿਚ ਕੋਈ ਘਟਾਓ – ਜਾ ਭਾਗ % ਨਹੀਂ ਹੁੰਦਾ ਸਿਰਫ ਜੋੜ ਤੇ ਗੁਨਾ ਹੁੰਦਾ ਹੈ ਜੇ ਤੁਸੀਂ ਸੋਚਦੇ ਹੋ ਕਿ ਤੁਸੀਂ ਬੱਸ ਮਾੜੇ ਵਿਚਾਰ ਨੂੰ ਛੱਡ ਕੇ ਚੰਗੇ ਵਿਚਾਰ ਹੀ ਸੋਚੋਗੇ ਮਾੜਾ ਕਦੇ ਸੋਚੋਗੇ ਹੀ ਨਹੀਂ ਤੇ ਇਹ ਸੋਚਣੀ ਤੁਹਾਡੀ ਗ਼ਲਤੀ ਹੈ ਇਹ ਕਦੇ ਨਹੀਂ ਹੋ ਸਕਦਾ ! ਤੁਹਾਨੂੰ ਇਹ ਧਿਆਨ ਦੇਣਾ ਹੋਵੇਗਾ ਕਿ ਇਹ ਦਿਮਾਗ ਕੰਮ ਕਿਵੇਂ ਕਰਦਾ ਹੈ ! ਫੇਰ ਤੁਸੀਂ ਦੇਖੋਗੇ ਕਿ ਜੋ ਤੁਸੀਂ ਹੋ ਅਤੇ ਜੋ ਤੁਸੀਂ ਇਕੱਠਾ ਕੀਤਾ ਹੈ ਉਸਦੇ ਵਿਚ ਫਰਕ ਹੈ !

ਜਿਹੜੇ ਲੋਗ ਵੀ ਇਦਾ ਸੋਚਦੇ ਨੇ ਕਿ ਉਹ ਹਮੇਸ਼ਾ ਚੰਗਾ ਸੋਚੋ ਮਾੜਾ ਨਾ ਸੋਚੋ ਉਨਾਂਹ ਨੂੰ ਮੇਰਾ ਇਕ ਹੀ ਸਵਾਲ ਹੈ ਮੈਂ ਉਨਾਂਹ ਨੂੰ ਕਹੂੰਗਾ ਕਿ ਤੁਸੀਂ ਅਗਲੇ 10 ਸੈਕੰਡ ਦੇ ਲਈ ਬਾਂਦਰ ਦੇ ਬਾਰੇ ਨਹੀਂ ਸੋਚਣਾ ਅਤੇ ਬਾਂਦਰ ਦਾ ਆਪਣੇ ਦਿਮਾਗ ਦੇ ਵਿਚ ਸੋਚਣਾ ਬੰਦ ਕਰ ਦਵੋ ਤੇ ਉਸਦੇ ਬਾਰੇ ਕੁਝ ਵੀ ਦਿਮਾਗ ਦੇ ਵਿਚ ਨਹੀਂ ਆਉਣਾ ਚਾਹੀਦਾ ਹੁਣ ਤੁਸੀਂ ਦੇਖੋਗੇ ਕਿ ਤੁਸੀਂ ਬਾਂਦਰਾਂ ਦੇ ਨਾਲ ਘਿਰੇ ਹੋਵੋਗੇ ਤੇ ਤੁਹਾਡੇ ਮਨ ਦੇ ਵਿਚ ਬਾਂਦਰ ਹੀ ਆ ਰਹੇ ਹੋਣਗੇ ਕਿਉਂਕਿ ਦਿਮਾਗ ਦੇ ਵਿਚ ਇਕ ਕਾਰ ਦੇ ਵਰਗੇ 3 ਪੇੰਡਲ ਰੇਸ ਵਧਾਉਣ ਵਾਲੇ ਨੇ ਕੋਈ ਬਰੇਕ ਜਾਂ ਕਲੱਚ ਨਹੀਂ ਲੱਗਾ ਕਿਉਂਕਿ ਇਸ ਦਿਮਾਗ ਨੂੰ ਅਸੀਂ ਜੋ ਕਹਾਂਗੇ ਨਾ ਕਰ ਇਹ ਓਹੀ ਦਿਮਾਗ ਦੇ ਵਿਚ ਲੈਕੇ ਆਵੇਗਾ ਅਸੀਂ ਕਈ ਲੋਕਾਂ ਤੋਂ ਇਹ ਸੁਣਿਆ ਹੋਵੇਗਾ ਕਿ ਬੁਰੇ ਖਿਆਲ ਮਨ ਦੇ ਵਿਚ ਨਾ ਲੈਕੇ ਆਵੋ ਜਾਂ ਬੁਰਾ ਕਿਸੇ ਦੇ ਬਾਰੇ ਨਾ ਸੋਚੋ ਇਹ ਕਹਿਣ ਨਾਲ ਨਹੀਂ ਹੋਣਾ ਸਾਨੂ ਦੇਖਣਾ ਹੋਵੇਗਾ ਜਾਂ ਸਮਝਣਾ ਹੋਵੇਗਾ ਕਿ ਇਹ ਕੰਮ ਕਿਵੇਂ ਕਰਦਾ ਹੈ !

ਦਿਮਾਗ ਠੀਕ ਰੱਖਣ ਲਈ ਕਿ ਕਰੀਏ ?


ਸਾਨੂ ਆਪਣੇ ਦਿਮਾਗ ਬਣੇਇਆ ਕਿਵੇਂ ਹੈ ਉਸਦੇ ਬਾਰੇ ਵਿਚਾਰ ਕਰਨਾ ਚਾਹੀਦਾ ਹੈ ਕਿਉਂਕਿ ਸਾਡਾ ਦਿਮਾਗ ਇਸ ਸੰਸਾਰ ਦਾ ਸਬਤੋ ਵਧੀਆ ਕੰਪਿਊਟਰ ਹੈ ਕਿਉਂਕਿ ਇਸਨੇ ਹੀ ਸਾਰੇ ਸੁਪਰ ਕੰਪਿਊਟਰ ਤੋਂ ਲੈਕੇ ਹਰ ਇਕ ਚੀਜ ਇਸ ਦੁਨੀਆ ਚੋ ਬਣਾਈ ਹੈ ਉਹ ਚਾਹੇ ਉੱਚੀ ਉੱਚੀ ਇਮਾਰਤਾਂ ਤੋਂ ਲੈਕੇ ਹਰ ਇਕ ਚੀਜ ਇਸ ਮਨੁੱਖ ਨੇ ਬਣਾਈ ਹੈ ਹੁਣ ਸਾਨੂ ਸਮਝਣਾ ਹੋਵੇਗਾ ਕਿ ਇਹ ਮੰਨ ਅਤੇ ਦਿਮਾਗ ਤੁਹਾਡਾ ਹੀ ਹੈ ਇਸਦਾ ਕੰਮ ਹੈ ਤੁਹਾਨੂੰ ਜਿਉਂਦਿਆਂ ਰੱਖਣਾ ਅਤੇ ਮੰਨ ਦਾ ਕੰਮ ਹੈ ਤੁਹਾਡੇ ਹਰੇਕ ਦਿਤੇ ਕੰਮ ਦੇ ਹਿਸਾਬ ਦੇ ਨਾਲ ਕੰਮ ਕਰੇ ਜੇ ਤੁਸੀਂ ਉਸਨੂੰ ਕੇਹ ਦਵੋ ਕਿ ਇਥੇ ਜਾਣਾ ਹੈ ਤੇ ਉਥੇ ਹੀ ਜਾਵੇ ਜੇ ਉਹ ਆਪਣੇ ਹਿਸਾਬ ਨਾਲ ਸਾਰੇ ਕੰਮ ਕਰਿ ਜਾਵੇ ਤੇ ਉਸਦਾ ਫੇਧਾ ਹੀ ਕਿ ਹੈ !

DIMAG KAM KIVE KRDA HAI

ਬੋਹੋਤ ਸੋਚਣ ਵਾਲੀ ਗੱਲ ਹੈ ਕਿ ਅੱਜ ਕੱਲ ਦਾ ਮਨੁੱਖ ਇਸ ਦਿਮਾਗ ਅਤੇ ਮੰਨ ਨੂੰ ਲੈ ਕੇ ਹੀ ਪ੍ਰਸ਼ਨ ਨੇ ਇਸਨੂੰ ਕਈ ਬਿਮਾਰੀਆਂ ਦੇ ਵਿਚ ਵੀ ਤੁਸੀਂ ਦੇਖਿਆ ਹੋਵੇਗਾ ਜਿਵੇਂਕਿ ਕਿ ਡਿਪ੍ਰੈਸ਼ਨ ਬਗੈਰਾ ਬਗੈਰਾ ! ਦਿਮਾਗ ਰੱਬ ਦੀ ਬਣਾਈ ਸਬਤੋ ਸੋਹਣੀ ਚੀਜ ਹੈ ਬੱਸ ਤੁਹਾਨੂੰ ਇਸਦੇ ਕੰਮ ਕਰਨ ਦੇ ਤਰੀਕੇ ਦੇ ਬਾਰੇ ਥੋੜਾ ਧਿਆਨ ਦੇਣਾ ਹੋਵੇਗਾ !

ਮਾੜੇ ਵਿਚਾਰ

ਤੁਹਾਨੂੰ ਇਸ ਦਿਮਾਗ ਅਤੇ ਮੰਨ ਨੂੰ ਲੈਕੇ ਪ੍ਰੇਸ਼ਾਨ ਨਹੀਂ ਹੋਣਾ ਬੱਸ ਤੁਸੀਂ ਆਪਣੀ ਅੱਖ ਥੋੜੀ ਚੇਰ ਲਈ ਬੰਦ ਕਰੋ ਅਤੇ ਦੇਖੋ ਦਿਮਾਗ ਦੇ ਵਿਚ ਕਿ ਚੱਲ ਰਿਹਾ ਹੈ ਇਸਨੂੰ ਰੋਕੋ ਨਾ ਜੋ ਸੋਚ ਰਿਹਾ ਅਤੇ ਜਿਵੇ ਦਾ ਸੋਚ ਰਿਹਾ ਕਰਨ ਦੋ ਇਸਨੂੰ ਬੱਸ ਤੁਸੀਂ ਦੇਖਣਾ ਹੈ ਅਤੇ ਸਮਝਣਾ ਹੈ ਅੱਖ ਨਹੀਂ ਖੋਲ੍ਹਣੀ ਜਦੋ ਥੋੜੇ ਦੇਰ ਬਾਦ ਤੁਸੀਂ ਅੱਖ ਖੋਲੋਗੇ ਤੇ ਤੁਹਾਨੂੰ ਸੱਮਝ ਲਗੇਗੀ ਕਿ ਦਿਮਾਗ ਦੇ ਵਿਚ 90 % ਇਦ੍ਹਾ ਦੇ ਵਿਚਾਰ ਆਵਣਗੇ ਜਿਸਦਾ ਤੁਹਾਡੀ ਜਿੰਦਗੀ ਦੇ ਵਿਚ ਕੋਈ ਲੈਣਾ ਦੇਣਾ ਨਈ ਹੈ ਇਹ ਬੱਸ ਐਵੀ ਤੁਹਾਨੂੰ ਇਕ ਜਗਾਹ ਤੋਂ ਦੂਜੀ ਜਗਾਹ ਲੈਕੇ ਜਾਵੇਗਾ

ਹੁਣ ਸਬਤੋ ਵੱਡੀ ਗੱਲ ਇਹ ਹੈ ਕਿ ਤੁਸੀਂ ਸੋਚੋ ਤੁਸੀਂ ਜਿੰਦਾ ਹੋ ਹੱਲੇ ਮਰੇ ਨਹੀਂ ਸੋਚੋ ਇਸਤੋਂ ਵਧਕੇ ਕਿ ਹੋ ਸਕਦਾ ਹੈ ! ਬੰਧਾ ਸਿਰਫ ਦੋ ਤ੍ਰਾਹ ਦੇ ਦੁਖਾਂ ਤੋਂ ਲੰਗਦਾ ਹੈ ਇਕ ਤੇ ਹੁੰਦਾ ਹੈ ਸ਼ਰੀਰਕ ਦੁੱਖ ਇਕ ਹੁੰਦਾ ਹੈ ਮਾਨਸਿਕ ਦੁੱਖ ਜਦੋ ਤੁਸੀਂ ਖੁਦ੍ਹ ਤੋਂ ਅਤੇ ਸ਼ਰੀਰ ਦੇ ਵਿੱਚੋ ਥੋੜੀ ਦੂਰੀ ਬਣਾ ਲੈਂਦੇ ਹੋ ਤੇ ਇਹ ਦੁਖਾਂ ਦਾ ਅੰਤ ਹੈ ਇਹ ਗੱਲ ਹਰ ਇਕ ਮਨੁੱਖ ਨੂੰ ਪਤਾ ਹੋਣੀ ਚਾਹੀਦੀ ਹੈ ਨਹੀਂ ਤੇ ਤੁਸੀਂ ਇਹ ਸੋਚਦੇ ਰਹੋਗੇ ਸਾਰੀ ਉਮਰ ਕਿ ਮੈਂ ਮਾੜੀ ਸੋਚ ਜਾਂ ਖਿਆਲ ਨੂੰ ਭੁਲਕੇ ਹਮੇਸ਼ਾ ਚੰਗੇ ਖਿਆਲ ਸੋਚਾਂਗਾ ਤੇ ਇਹ ਕਦੇ ਵੀ ਨਹੀਂ ਹੋ ਸਕਦਾ ਕਿਉਂਕਿ ਕੋਈ ਵੀ ਖਿਆਲ ਤੁਸੀਂ ਆਪਣੇ ਮੰਨ ਵਿੱਚੋ ਹਟਾ ਨਹੀਂ ਸਕਦੇ ਹਾਂ ਚਾਹੋ ਤੇ ਉਸ ਵਿਚਾਰ ਨੂੰ ਕੁਝ ਸਮੇ ਲਈ ਟਾਲਿਆ ਜਾ ਸਕਦਾ ਹੈ

ਜੱਧੋ ਵੀ ਤੁਹਾਡੇ ਮੰਨ ਦੇ ਵਿਚ ਮਾੜੇ ਖਿਆਲ ਆਵਣ ਤੇ ਇਹ ਕਹਿਣਾ ਕਿ ਵਾਹਿਗੁਰੂ ਵਾਹਿਗੁਰੂ ਇਹ ਕੇਹਕੇ ਤੁਸੀਂ ਬੱਸ ਕੁਝ ਸਮੇ ਦੇ ਲਈ ਉਸ ਖਿਆਲ ਨੂੰ ਟਾਲ ਸਕਦੇ ਹੋ ਪਰ ਉਸਨੂੰ ਆਉਣ ਤੋਂ ਰੋਕ ਨਹੀਂ ਸਕਦੇ ਜੇ ਉਹ ਖਿਆਲ ਹੁਣ ਨਹੀਂ ਆਇਆ ਤੇ ਕਿ ਪਤਾ ਤੁਹਾਡੇ ਸੁਪਨੇ ਵਿਚ ਆ ਜਾਵੇ !

How To Remove Negative Thoughts

ਹੁਣ ਤੁਹਾਨੂੰ ਸੋਚਣਾ ਹੋਵੇਗਾ ਕਿ ਤੁਹਾਡਾ ਗੁਸਾ ਤੁਹਾਡੀ ਨਾਰਾਜਗੀ ਚਾਹੇ ਜੋ ਵੀ ਤੁਸੀਂ ਮਾੜਾ ਵਿਚਾਰ ਮੰਨ ਵਿਚ ਰੱਖਦੇ ਹੋ ਜੋਕਿ ਜਾਦਾ ਤਰ ਸਾਡਾ ਹਮੇਸ਼ਾ ਦੂਜੈਆ ਲਈ ਹੁੰਦਾ ਹੈ ਪਰ ਤੁਹਾਨੂੰ ਸੋਚਣਾ ਹੋਵੇਗਾ ਇਹ ਸਬ ਤੁਸੀਂ ਖੁੱਦ ਪੀ ਰਹੇ ਹੋ ਅਤੇ ਦੂਸਰੇ ਦੀ ਮਰਨ ਦੀ ਉਮੀਦ ਰੱਖ ਰਹੇ ਹੋ ! ਕਿਸੀ ਦਾ ਮਾੜਾ ਸੋਚਣਾ ਜਾ ਕਿਸੇ ਦਾ ਮਾੜਾ ਕਰਨਾ ਉਹ ਹੈ ਜੋ ਅਸੀਂ ਸੋਚ ਰਹੇ ਹਾਂ ਕਿ ਅਸੀਂ ਕਿਸੇ ਹੋਰ ਨੂੰ ਜੇਹਰ ਪਿਲਾ ਰਹੇ ਹਾਂ ਪਰ ਉਹ ਜੇਹਰ ਤੁਸੀਂ ਖੁੱਦ ਪੀ ਰਹੇ ਹੋ !

How To Remove Negative Thoughts

ਹੁਣ ਤੁਸੀਂ ਸੋਚ ਰਹੇ ਹੋਉਗੇ ਕਿ ਮੈਂ ਹੁਣ ਕਿ ਕਰਾਂ ਤੇ ਮੇਰਾ ਮਨਣਾ ਇਹ ਹੈ ਕਿ ਤੁਹਾਨੂੰ ਕੁਝ ਨਹੀਂ ਕਰਨਾ ਚਾਹੀਦਾ ਹੈ ਤੁਹਾਨੂੰ ਬੱਸ ਇਕ ਜਗਾਹ ਅਰਾਮ ਨਾਲ ਬੈਠਣਾ ਹੈ ਅੱਖਾਂ ਬੰਦ ਕਰੋ ਅਤੇ ਆਪਣੇ ਦਿਲ ਦੀ ਧੜਕਣ ਨੂੰ ਸੁਣੋ ਆਪਣੇ ਸਾਹ ਵੱਲ ਧਿਆਨ ਦਵੋ ਅਤੇ ਜਿਓਂਦਿਆਂ ਹੋਣ ਦਾ ਅਹਿਸਾਸ ਕਰੋ ਹੁਣ ਤੁਹਾਨੂੰ ਖੁੱਦ ਨੂੰ ਇਹ ਪਤਾ ਲੱਗ ਜਾਵੇਗਾ ਕਿ ਜੋ ਤੁਸੀਂ ਇਧਰੋਂ ਉਧਰੋਂ ਇਕੱਠਾ ਕਰ ਰਹੇ ਹੋ ਅਤੇ ਜੋ ਤੁਸੀਂ ਹੋ ਉਸਦੇ ਵਿਚ ਕਿੰਨਾ ਫਰਕ ਹੈ ਅਤੇ ਹੁਣ ਤੁਹਾਨੂੰ ਆਪਣੇ ਆਪ ਨਾਲ ਪਿਆਰ ਹੋ ਜਾਵਗਾ ਅਤੇ ਇਹ ਹੀ ਜਿਉਣ ਦਾ ਅਸਲੀ ਮਕਸਦ ਹੈ !

Leave a Comment