ਬੁੱਲੇ ਸ਼ਾਹ ਦਾ ਨਾਮ ਤੁਸੀਂ ਕਿਥੇ ਨਾ ਕਿਥੇ ਸੁਣਿਆ ਹੀ ਹੋਵੇਗਾ ਜੇ ਤੁਸੀਂ ਸ਼ਾਇਰੀ ਜਾ ਕਵਿਤਾ ਦੇ ਸ਼ੋਕੀਨ ਹੋ ਬੁੱਲੇ ਸ਼ਾਹ ਬੁੱਲੇ ਸ਼ਾਹ ਦੀ ਲਾਈਨਾਂ ਵਿੱਚੋ ਹੀ ਕੀਨਿਆ ਨੇ ਆਪਣੇ ਗੀਤ ਬਣਾ ਲੈ ਬੁਲ੍ਹੇ ਸ਼ਾਹ ਨੂੰ ਪੜਨਾ ਸਬ ਹੱਲੇ ਵੀ ਊਨਾ ਹੀ ਪਸੰਦ ਕਰਦੇ ਨੇ ਜਿਨ੍ਹਾਂ ਕ ਪਹਿਲੇ ਸਮੇ ਵਿਚ ਕਰਦੇ ਸੀ !
ਬੁਲ੍ਹੇ ਸ਼ਾਹ ਦਾ ਜਨਮ ਕਦੋਂ ਹੋਆ ? BULLE SHAH BIOGRAPHY
ਬੁਲ੍ਹੇ ਸ਼ਾਹ ਜੀ ਦਾ ਜਨਮ 1680 ਵਿਚ ਹੋਇਆ ! ਇਨ੍ਹ ਦਾ ਜਨਮ ਉੱਚ ਗਾਲੀਹਾਂ ਪਾਕਿਸਤਾਨ ਵਿਚ ਹੋਇਆ ਕਇਆ ਦਾ ਮਾਨਣਾ ਹੈ ਕਿ ਬੁੱਲੇ ਸ਼ਾਹ ਸ਼ਾਹ ਦਾ ਜਨਮ ਪਾਂਡੋਕੇ ਵਿਖੇ ਹੋਇਆ ! ਬੁੱਲੇ ਸ਼ਾਹ ਦਾ ਅਸਲੀ ਨਾਮ ਅਬਦੁਲਾ ਸ਼ਾਹ ਸੀ ਊਨਾ ਨੇ ਸ਼ੁਰੂ ਦੀ ਸਿਖਯਾ ਆਪਣੇ ਪਿਤਾ ਤੋਂ ਲਈ ਇਸ ਤੋਂ ਬਾਦ ਇਨਾ ਨੇ ਗੁਲਾਮ ਮੁਰਤਾਨਜਾ ਤੋਂ ਸਿਖਯਾ ਲਈ ਬਾਰਿਸ਼ ਸ਼ਾਹ ਨੇ ਵੀ ਇਨਾ ਤੋਂ ਹੀ ਸਿਖਯਾ ਲਈ ਸੀ !
ਜਨਮ | 1680 ਗਾਲੀਹਾਂ ਪਾਕਿਸਤਾਨ |
ਅਸਲੀ ਨਾਮ | ਅਬਦੁਲਾ ਸ਼ਾਹ |
ਪੇਸ਼ਾ | ਕਵਿਤਾਵਾਂ, ਲੇਖਕ, ਗਾਇਕ |
ਮੌਤ | 1757 ਕਸੂਰ |
ਬੁਲ੍ਹੇ ਸ਼ਾਹ ਦੇ ਪਰਿਵਾਰ ਬਾਰੇ ? BULLE SHAH FAMILY
ਇਨਾ ਦੇ ਪਰਵਾਰ ਨੇ ਸ਼ਾਹ ਇਨਾਇਤ ਦੇ ਚੇਲਾ ਬਨਣ ਬਾਜੋ ਇਨਾ ਦਾ ਵਰੋਧ ਕੀਤਾ ਇਨਾ ਦਾ ਪਰਵਾਰ ਇਕ ਉੱਚੀ ਜਾਤ ਵਾਲਾ ਸੀ ਇਸ ਲਈ ਉਹ ਇਨਾ ਨੂੰ ਵੀ ਰੋਕਦੇ ਸਨ ਪਰ ਇਹ ਜਾਤ ਪਾਤ ਚੋ ਜਕੀਨ ਨਹੀਂ ਰੱਖਦੇ ਸੀ ! ਬੁਲ੍ਹੇ ਸ਼ਾਹ ਨੇ ਪੰਜਾਬੀ ਵਿਚ ਕਵਿਤਾਵਾਂ ਲਿਖਿਆ ਜਿਸ ਨੂੰ ਕਾਫ਼ੀਆਂ ਵੀ ਕਿਹਾ ਜਾਂਦਾ ਹੈ ! ਕਾਫ਼ੀਆਂ ਵਿਚ ਇਨਾ ਨੇ ਤਖੁਲੂਸ ਦਾ ਪ੍ਰਯੋਗ ਕੀਤਾ !
ਬੁਲ੍ਹੇ ਸ਼ਾਹ ਦੀ ਮੌਤ ਕਦੋਂ ਹੋਈ ? BULLE SHAH DEATH
ਬੁੱਲੇ ਸ਼ਾਹ ਦੀ ਮੌਤ 1757 ਕਸੂਰ ਵਿਚ ਹੋਈ !
ਬੁਲ੍ਹੇ ਸ਼ਾਹ ਦੇ ਗੁਰੂ ਕੌਣ ਸਨ ? BULLE SHAH TEACHER
ਬੁਲ੍ਹੇ ਸ਼ਾਹ ਦੇ ਸੂਫੀ ਗੁਰੂ ਇਨਾਇਤ ਸ਼ਾਹ ਸੀ ! ਬੁੱਲ੍ਹੇ ਸ਼ਾਹ ਵਿੱਦਿਆ ਪ੍ਰਾਪਤੀ ਪਿੱਛੋਂ ਮੁਰਸ਼ਦ ਜਾਂ ਗੁਰੂ ਦੀ ਭਾਲ ਸ਼ੁਰੂ ਕੀਤੀ। ਮੁਰਸ਼ਿਦ ਦੀ ਤਾਲਾਸ਼ ਵਿੱਚ ਉਹ ਲਾਹੌਰ ਪੁੱਜਿਆ। ਉਸ ਦੇ ਇੱਥੋਂ ਦੇ ਪ੍ਰਸਿੱਧ ਪੀਰ ਅਨਾਇਤ ਸ਼ਾਹ ਨੂੰ ਮੁਰਸ਼ਿਦ ਧਾਰਨ ਕੀਤਾ, ਜੋ ਕਿ ਜਾਤ ਦਾ ਅਰਾਈ ਸੀ ਅਤੇ ਉਸ ਸਮੇਂ ਦੇ ਚੰਗੇ ਵਿਦਵਾਨਾਂ ਤੇ ਲੇਖਕਾਂ ਵਿੱਚੋਂ ਗਿਣਿਆ ਜਾਂਦਾ ਸੀ। ਅਨਾਇਤ ਸ਼ਾਹ ‘ਹਜ਼ਰਤ ਰਜ਼ਾ ਸ਼ਾਹ ਸ਼ੱਤਾਰੀ ਦੇ ਮੁਰੀਦ ਸਨ। ਆਪਣੇ ਵੱਡਾ ਤਪ ਤੇ ਜ਼ੁਹਦ ਕੀਤਾ ਸੀ ਅਤੇ ਕਰਨੀ ਵਾਲੇ ਪੀਰ ਸਨ। ਅਨਾਇਤ ਸ਼ਾਹ ਪਹਿਲਾਂ ਕਸੂਰ ਰਹਿੰਦਾ ਸੀ। ਪਰ ਉੱਥੇ ਨਵਾਬ ਨਾਲ ਮਤਭੇਦ ਹੋ ਜਾਣ ਉੱਤੇ ਕਸੂਰ ਛੱਡ ਕੇ ਲਾਹੌਰ ਆ ਵੱਸਿਆ। ਮੁਰਸ਼ਿਦ ਦੀ ਪ੍ਰਾਪਤੀ ਪਿੱਛੋਂ ਪੀਰ ਅਨਾਇਤ ਸ਼ਾਹ ਕਾਦਰੀ ਦੀ ਪ੍ਰੇਮ-ਭਗਤੀ ਵਿੱਚ ਬੁੱਲ੍ਹਾ ਮਸਤ ਮਲੰਗ ਹੋ ਕੇ ਗਾਉਣ ਨੱਚਣ ਲੱਗ ਪਿਆ। ਪੀਰ ਨੇ ਰੱਬ ਦੀ ਪ੍ਰਾਪਤੀ ਲਈ ਉਸਨੂੰ ਇਨ੍ਹਾਂ ਸ਼ਬਦਾਂ ਵਿੱਚ ਸਿੱਖਿਆ ਦਿੱਤੀ:-
“ਬੁਲ੍ਹਿਆ ਰੱਬ ਦਾ ਕੀ ਪਾਉਣਾ,
ਏਧਰੋਂ ਪੁੱਟਣਾ ਤੇ ਉੱਧਰ ਲਾਉਣਾ”
ਬੁਲ੍ਹੇ ਸ਼ਾਹ ਨੇ ਆਪਣੇ ਮੁਰਸ਼ਦ ਵਿੱਚ ਬਹੁਤ ਵਿਸ਼ਵਾਸ ਰੱਖਦਾ ਸੀ। ਆਪਣੇ ਕਲਿਆਣ ਦੀ ਦਾਰੂ ਉਸੇ ਨੂੰ ਮੰਨਦਾ ਸੀ। ਉਹ ਆਪਣੀ ਕਵਿ ਰਚਨਾ ਵਿੱਚ ਥਾਂ-ਥਾਂ ਅਨਾਇਤ ਦਾ ਜ਼ਿਕਰ ਕਰਦਾ ਹੈ:-
“ਬੁਲ੍ਹੇ ਸ਼ਾਹ ਦੀ ਸੁਣੋ ਹਕਾਇਤ, ਹਾਦੀ ਪਕੜਿਆ ਹੋਗ ਹਦਾਇਤ।
ਮੇਰਾ ਮੁਰਸ਼ਦ ਸ਼ਾਹ ਅਨਾਇਤ, ਉਹ ਲੰਘਾਇ ਪਾਰ”
ਕਾਫ਼ੀਆਂ BULLE SHAH KAFI
- ਉੱਠ ਜਾਗ ਘੁਰਾੜੇ ਮਾਰ ਨਹੀਂ,
ਇਹ ਸੌਣ ਤੇਰੇ ਦਰਕਾਰ ਨਹੀਂ। - ਉੱਠ ਗਏ ਗਵਾਂਢੋ ਯਾਰ,
ਰੱਬਾ ਹੁਣ ਕੀ ਕਰੀਏ। - ਆਓ ਸਈਓ ਰਲ ਦਿਉ ਨੀ ਵਧਾਈ,
ਮੈਂ ਵਰ ਪਾਇਆ ਰਾਂਝਾ ਮਾਹੀ। - ਇੱਕ ਰਾਂਝਾ ਮੈਨੂੰ ਲੋੜੀਂਦਾ
ਕੁਨ-ਫਅਕੁਨੋਂ ਅੱਗੇ ਦੀਆਂ ਲੱਗੀਆਂ
ਨੇਹੁੰ ਨਾ ਲਗੜਾ ਚੋਰੀ ਦਾ। - ਇਸ਼ਕ ਦੀ ਨਵੀਓਂ ਨਵੀਂ ਬਹਾਰ
ਜਾਂ ਮੈਂ ਸਬਕ ਇਸ਼ਕ ਦਾ ਪੜਿਆ, ਮਸਜਦ ਕੋਲੋਂ ਜੀਉੜਾ ਡਰਿਆ
ਡੇਰੇ ਜਾ ਠਾਕਰ ਦੇ ਵੜਿਆ, ਜਿੱਥੇ ਵੱਜਦੇ ਨਾਦ ਹਜ਼ਾਰ। - ਇਲਮੋਂ ਬਸ ਕਰੀਂ ਓ ਯਾਰ।
- ਹਾਜੀ ਲੋਕ ਮੱਕੇ ਨੂੰ ਜਾਂਦੇ,
ਮੇਰਾ ਰਾਂਝਾ ਮਾਹੀ ਮੱਕਾ
ਨੀ ਮੈਂ ਕਮਲੀ ਹਾਂ। - ਕਰ ਕੱਤਣ ਵੱਲ ਧਿਆਨ ਕੁੜੇ
- ਘੁੰਘਟ ਚੁੱਕ ਓ ਸੱਜਣਾ
ਹੁਣ ਸ਼ਰਮਾਂ ਕਾਹਨੂੰ ਰੱਖੀਆਂ ਵੇ। - ਘੜਿਆਲੀ ਦਿਉ ਨਿਕਾਲ ਨੀ
ਅੱਜ ਪੀ ਘਰ ਆਇਆ ਲਾਲ ਨੀ।
ਬੁਲ੍ਹੇ ਸ਼ਾਹ ਦੇ ਗੁਰੂ ਕੌਣ ਸਨ ?
ਬੁਲ੍ਹੇ ਸ਼ਾਹ ਦੇ ਸੂਫੀ ਗੁਰੂ ਇਨਾਇਤ ਸ਼ਾਹ ਸੀ !
ਬੁਲ੍ਹੇ ਸ਼ਾਹ ਦੀ ਮੌਤ ਕਦੋਂ ਹੋਈ ?
ਬੁੱਲੇ ਸ਼ਾਹ ਦੀ ਮੌਤ 1757 ਕਸੂਰ ਵਿਚ ਹੋਈ !
ਬੁਲ੍ਹੇ ਸ਼ਾਹ ਦਾ ਜਨਮ ਕਦੋਂ ਹੋਆ ?
ਬੁਲ੍ਹੇ ਸ਼ਾਹ ਜੀ ਦਾ ਜਨਮ 1680 ਵਿਚ ਹੋਇਆ ! ਇਨ੍ਹ ਦਾ ਜਨਮ ਉੱਚ ਗਾਲੀਹਾਂ ਪਾਕਿਸਤਾਨ ਵਿਚ ਹੋਇਆ ਕਾਇਆ ਦਾ ਮਾਨਣਾ ਹੈ ਕਿ ਬੁੱਲੇ ਆਸ ਸ਼ਾਹ ਦਾ ਜਨਮ ਪਾਂਡੋਕੇ ਵਿਖੇ ਹੋਇਆ !