ਜੋ ਜਾਦਾ ਸੋਚਦੇ ਆ ਉਸਦੀ ਕਹਾਣੀ ਸੁਣੋ | Overthinking

ਪਿੰਡ ਵਿਚ ਰਹਿਣ ਵਾਲਾ ਇਕ ਨੌਜਵਾਨ ਮੁੰਡਾ ਆਪਣੀ ਬੁਰੀ ਆਦਤਾਂ ਨੂੰ ਨਾ ਭੁੱਲ ਸਕਣ ਅਤੇ ਇਕ ਹੀ ਚੀਜ ਦੇ ਬਾਰੇ ਹੀ ਬਾਰ ਬਾਰ ਸੋਚਣ ਦੀ ਆਦਤ ਤੋਂ ਪ੍ਰਸ਼ਾਨ ਸੀ ! ਜੇ ਕੋਈ ਉਸਨੂੰ ਕੁਝ ਕਹਿ ਦਿੰਦਾ ਜਾ ਫੇਰ ਉਸਦੇ ਨਾਲ ਥੋੜਾ ਵੀ ਕੁਝ ਗਲਤ ਹੋ ਜਾਂਦਾ ਤੇ ਉਹ ਉਸੀ ਹੀ ਘਟਨਾ ਵਾਰੇ ਬਾਰ ਬਾਰ ਸੋਚਦਾ ਰਹਿੰਦਾ ਸੀ ਅਤੇ ਉਹ ਹੀ ਗੱਲ ਉਸਦੇ ਦਿਮਾਗ ਦੇ ਵਿਚ ਘੁੰਮਦੀ ਰਹਿੰਦੀ ਜਿਸਦੇ ਕਰਕੇ ਉਹ ਕੁਝ ਵੀ ਮਾੜੀ ਚੀਜ ਉਸਦੇ ਨਾਲ ਵਾਪਰਨ ਤੇ ਆਪਣੇ ਆਪ ਨੂੰ ਕੋਸਦਾ ਰਹਿੰਦਾ ਅਤੇ ਜਾਂ ਉਸ ਘਟਨਾ ਕਰਕੇ ਉਸ ਬੰਦੇ ਨਾਲ ਜਿਸਨੇ ਉਸਦੇ ਨਾਲ ਗਲਤ ਕੀਤਾ ਹੈ ਉਸਤੋਂ ਬਦਲਾ ਲੈਣ ਵਾਰੇ ਸੋਚਦਾ ਰਹਿੰਦਾ !

OVERTHINKING
OVERTHINKING

ਆਪਣੇ ਇਸ ਜਾਦਾ ਸੋਚਣ ਦੀ ਆਦਤ ਦੇ ਕਰਕੇ ਨਾ ਤੇ ਲੋਕਾਂ ਨਾਲ ਉਸਦੇ ਚੰਗੇ ਰਿਸ਼ਤੇ ਸੀ ਅਤੇ ਨਾ ਹੀ ਉਹ ਕੋਈ ਕੰਮ ਚੰਗੇ ਤਰੀਕੇ ਨਾਲ ਕਰਦਾ ਸੀ ਅਤੇ ਹਰੇਕ ਸਮੇ ਮਾਨਸਿਕ ਤਨਾਵ ਨਾਲ ਭਰਿਆ ਰਹਿੰਦਾ ਸੀ ! ਉਸਦੀ ਇਹ ਹਾਲਤ ਦੇਖ ਕੇ ਉਸਦੇ ਇਕ ਦੋਸਤ ਨੇ ਉਸਨੂੰ ਇਕ ਸਲਾਹ ਦਿਤੀ ਕਿ ਕੋਲ ਹੀ ਇਕ ਜੇਨ ਧਰਮ ਦੇ ਬੋਧ ਗੁਰੂ ਰਹਿੰਦੇ ਨੇ ਤੂੰ ਉਸਦੇ ਕੋਲ ਜਾ ਉਹ ਤੇਰੇ ਇਸ ਮਾਨਸਿਕ ਪ੍ਰਸ਼ਾਨੀ ਦਾ ਕੋਈ ਨਾ ਕੋਈ ਹਲ ਜਰੂਰ ਨਿਕਲਣਗੇ ਅਤੇ ਉਹ ਮੁੰਡਾ ਉਥੇ ਉਸ ਬੋਧ ਗੁਰੂ ਕੋਲ ਚਲਾ ਜਾਂਦਾ ਹੈ ਅਤੇ ਆਪਣੀਆਂ ਤਕਲੀਫ਼ਾਂ ਉਨਾਂਹ ਨੂੰ ਦਸਦਾ ਹੈ ਕਿ ਉਹ ਕਿਵੇਂ ਇਕ ਹੀ ਘਟਨਾ ਨੂੰ ਬਾਰ ਬਾਰ ਸੋਚਦਾ ਰਹਿੰਦਾ ਹੈ ਅਤੇ ਪੁਰਾਣੀ ਮਾੜੀਆ ਆਦਤਾਂ ਨੂੰ ਭੁੱਲ ਨਹੀਂ ਪੌਂਦਾ ਮੁੰਡੇ ਦੀ ਗੱਲ ਸੁਣਨ ਤੋਂ ਬਾਦ ਬੋਧ ਗੁਰੂ ਮੱਠ ਦੇ ਅੰਦਰ ਚਲੇ ਜਾਂਦੇ ਨੇ ਜਿਥੇ ਉਹ ਰਹਿੰਦੇ ਸੀ ਮੁੰਡੇ ਨੂੰ ਬਿਨਾ ਉਸਦੇ ਸਵਾਲ ਦੇ ਜਬਾਬ ਮਿਲੇ ਉਥੋਂ ਉੱਠ ਕੇ ਚਲੇ ਜਾਨ ਨਾਲ ਉਹ ਸੋਚ ਵਿਚ ਪੈ ਜਾਂਦਾ ਹੈ ! #overthinking

ਪਰ ਉਹ ਮੁੰਡਾ ਫੇਰ ਵੀ ਉਥੇ ਬੈਠਾ ਰਹਿੰਦਾ ਹੈ ਫੇਰ ਉਹ ਦੇਖਦਾ ਹੈ ਹੀ ਕਿ ਬੁੱਧ ਗੁਰੂ ਆਪਣੇ ਮੱਠ ਵਿੱਚੋ ਇਕ ਮਿੱਟੀ ਦੇ ਗਿਲਾਸ ਵਿਚ ਪਾਣੀ ਲੈਕੇ ਆ ਰਹੇ ਹੁੰਦੇ ਨੇ ਅਤੇ ਉਸ ਮੁੰਡੇ ਦੇ ਸਾਮਣੇ ਆ ਕੇ ਖੜੇ ਹੋ ਜਾਂਦੇ ਨੇ ਅਤੇ ਮੁੰਡਾ ਵੀ ਉਸ ਸਮੇ ਖੜਾ ਹੋ ਜਾਂਦਾ ਹੈ ਬੋਧ ਗੁਰੂ ਪੁੱਛਦੇ ਨੇ ਕਿ ਦਸ ਇਸ ਗਿਲਾਸ ਦਾ ਕਿੰਨਾ ਭਾਰ ਹੈ ! ਫੇਰ ਮੁੰਡੇ ਨੇ ਕਿਹਾ ਕਿ ਮੈਂ ਬਿਲਕੁਲ ਸਹੀ ਤੇ ਨਹੀਂ ਦਸ ਸਕਦਾ ਪਰ ਇਸ ਗਿਲਾਸ ਦਾ ਬਜਨ ਬੋਹੋਤ ਹੀ ਘੱਟ ਹੈ ! ਫੇਰ ਉਸ ਬੁੱਧ ਗੁਰੂ ਨੇ ਕਿਹਾ ਕਿ ਜੇ ਮੈਂ ਇਸ ਗਲਾਸ ਨੂੰ ਇਕ ਘੰਟੇ ਤਕ ਫੜੀ ਰਾਖਾ ਤੇ ਕਿ ਹੋਵੇਗਾ ਤੇ ਉਸ ਮੁੰਡੇ ਨੇ ਕਿਹਾ ਕਿ ਤੁਹਾਡੇ ਹੱਥ ਦੇ ਵਿਚ ਦਰਦ ਹੋਣਾ ਸ਼ੁਰੂ ਹੋ ਜਾਵੇਗਾ ਫੇਰ ਬੋਧ ਗੁਰੂ ਨੇ ਕਿਹਾ ਕਿ ਜੇ ਮੈਂ ਇਸ ਗਿਲਾਸ ਨੂੰ ਪੂਰਾ ਦਿਨ ਤਕ ਫੜੇ ਰਖਾ ਤੇ ਕਿ ਹੋਵੇਗਾ ਤੇ ਉਸ ਮੁੰਡੇ ਨੇ ਕਿਹਾ ਕਿ ਤੁਹਾਡੇ ਹੱਥ ਦੇ ਵਿਚ ਬੋਹੋਤ ਜਾਦਾ ਦਰਦ ਹੋਣ ਲੱਗ ਜਾਵੇਗੀ !

OVERTHINKING
OVERTHINKING STORY IN PUNJABI

ਅਤੇ ਤੁਹਾਡਾ ਹੱਥ ਸੁਨ ਵੀ ਹੋ ਸਕਦਾ ਹੈ ਅਤੇ ਇਹ ਅਕੜ ਸਕਦੀਆਂ ਨੇ ਤੇ ਲਕਵਾ ਵੀ ਮਾਰ ਸਕਦਾ ਹੈ ਫੇਰ ਬੋਧ ਗੁਰੂ ਨੇ ਕਿਹਾ ਬੋਹੋਤ ਵਧੀਆ ਅਤੇ ਕਿਹਾ ਕਿ ਇਸ ਦੌਰਾਨ ਗਿਲਾਸ ਦੇ ਭਾਰ ਦੇ ਵਿਚ ਬਦਲਾਵ ਆਯਾ ਕਿ ਨਈ ਫੇਰ ਮੁੰਡੇ ਨੇ ਕਿਹਾ ਹੈ ਨਹੀਂ ਭਰ ਤੇ ਨਈ ਵਧੀਆ ਫੇਰ ਬੁੱਧ ਗੁਰੂ ਨੇ ਸਵਾਲ ਪੁੱਛਿਆ ਕਿ ਹੱਥ ਦੇ ਵਿਚ ਇਨਾ ਦਰਦ ਕਿਸ ਦੇ ਲਈ ਆਇਆ ਫੇਰ ਮੁੰਡੇ ਨੇ ਕਿਹਾ ਕਿ ਬੋਹੋਤ ਦੇਰ ਤਕ ਗਿਲਾਸ ਫੜਨ ਕਰਕੇ ਇਹ ਦਰਦ ਹੋਇਆ ਫੇਰ ਬੋਧ ਗੁਰੂ ਨੇ ਕਿਹਾ ਕਿ ਮੈਂ ਇਸ ਦਰਦ ਤੋਂ ਛੁਟਕਾਰਾ ਪੋਨ ਲਈ ਕਿ ਕਰਾ ਫੇਰ ਉਸ ਮੁੰਡੇ ਨੇ ਕਿਹਾ ਤੁਸੀਂ ਇਸ ਗਿਲਾਸ ਨੂੰ ਥੱਲੇ ਰੱਖ ਦੋ ਤੁਹਾਡਾ ਦਰਦ ਖੁਦ ਸਹੀ ਹੋ ਜਾਵੇਗਾ ਫੇਰ ਬੁੱਧ ਗੁਰੂ ਨੇ ਕਿਹਾ ਬੋਹੋਰ ਸਹੀ ਜਿੰਦਗੀ ਦੀਆਂ ਪ੍ਰਸ਼ਾਨੀਆ ਵੀ ਕੁਝ ਇਸ ਤ੍ਰਾਹ ਹੀ ਹੁੰਦੀਆਂ ਨੇ ਉਨਾਂਹ ਨੂੰ ਕੁਝ ਸਮੇ ਤੱਕ ਸਮੇ ਤਕ ਫੜੇ ਰੱਖਣਾ ਸਹੀ ਹੈ ਉਨਾਂਹ ਨੂੰ ਜਾਦਾ ਦੇਰ ਤਕ ਰੱਖਣ ਦੇ ਨਾਲ ਤੁਹਾਨੂੰ ਦਰਦ ਹੋਣ ਲੱਗ ਜਾਵੇਗਾ ਅਤੇ ਬੋਤ ਜਾਦਾ ਸਮੇ ਤਕ ਦਿਮਾਗ ਵਿਚ ਇਕ ਗੱਲ ਦੁਹਰਾਣ ਨਾਲ ਇਹ ਤੁਹਾਨੂੰ ਪਾਗਲ ਕਰਨ ਲੱਗ ਜਾਂਦੀਆਂ ਨੇ ! #STORY

ਫੇਰ ਬੋਧ ਗੁਰੂ ਨੇ ਸਮਝਾਂਦੀਆਂ ਹੋਏ ਕਿਹਾ ਕਿ ਜੇ ਤੁਸੀਂ ਕਿਸੇ ਗੱਲ ਨੂੰ ਬੋਹੋਤ ਦੇਰ ਤਕ ਫੜੇ ਰੱਖੋ ਤੇ ਇਹ ਤੁਹਾਡੀ ਜਿੰਦਗੀ ਨੂੰ ਮੁਸ਼ਕਲ ਬਣਾ ਦਿੰਦਿਆਂ ਨੇ ਇਸ ਲਾਇ ਤੁਹਾਨੂੰ ਲੋੜ ਹੈ ਕਿਸੀ ਵੀ ਗੱਲ ਨੂੰ ਆਪਣੇ ਦਿਮਾਗ ਤੇ ਹਾਵੀ ਨਾ ਹੋਣ ਦੇਣਾ ਅਤੇ ਪੁਰਾਣੀਆਂ ਗੱਲਾਂ ਨੂੰ ਭੁੱਲ ਕੇ ਅਤੇ ਉਸਤੋਂ ਸਿੱਖ ਕੇ ਅਗੇ ਦਾ ਸਫ਼ਰ ਤੇ ਕਰੋ !

Leave a Comment

Your email address will not be published. Required fields are marked *

Scroll to Top