ਮਾਏ ਨੀ ਮਾਏ ਮੈਂ ਇਕ ਸ਼ਿਕਰਾ ਯਾਰ ਬਣਾਇਆ Shikra yaar | Shiv kumar Btalvi|


ਮਾਏ ਨੀ ਮਾਏ
ਮੈਂ ਇਕ ਸ਼ਿਕਰਾ ਯਾਰ ਬਣਾਇਆ
ਉਹਦੇ ਸਿਰ ਤੇ ਕਲਗੀ
ਤੇ ਉਹਦੇ ਪੈਰੀ ਝਾਂਜਰ
ਤੇ ਉਹ ਚੋਗ ਚੋਗੀਦਾ ਆਇਆ
ਨੀ ਮੈਂ ਵਾਰੀ ਜਾਂ !

shiv kumar shayari

ਇਕ ਉਹਦੇ ਰੂਪ ਦੀ ਧੁੱਪ ਤਿਖੇਰੀ
ਦੂਜਾ ਮਹਿਕਾਂ ਦਾ ਤਿਰਹਾਇਆ
ਤੀਜਾ ਉਹਦਾ ਰੰਗ ਗੁਲਾਬੀ
ਕਿਸੇ ਗੋਰੀ ਮਾਂ ਦਾ ਜਾਇਆ
ਨੀ ਮੈਂ ਵਾਰੀ ਜਾਂ !

ਨੈਣੀ ਉਹਦੇ ਚੇਤ ਦੀ ਆਥਣ
ਅਤੇ ਜੁਲਫੀ ਸਾਵਣ ਛਾਇਆ
ਹੋਠਾਂ ਦੇ ਵਿਚ ਕੱਤੇ ਦਾ
ਕੋਈ ਦਿਨ ਚੜਨੇ ਤੇ ਆਇਆ

ਨੀ ਮੈਂ ਵਾਰੀ ਜਾਂ !

shiv kumar btalvi lines

ਸਾਹਵਾਂ ਦੇ ਵਿਚ ਫੁੱਲ ਸੋਈਆਂ ਦੇ
ਕਿਸੇ ਬਾਗ ਚਾਨਣ ਦਾ ਲਾਇਆ
ਦੇਹੀ ਦੇ ਵਿਚ ਖੇਡੇ ਚੇਤਰ
ਇਤਰਾਂ ਨਾਲ ਨਾਹੀਆ
ਨੀ ਮੈਂ ਵਾਰੀ ਜਾਵਾਂ ….

ਬੋਲਾਂ ਦੇ ਵਿਚ ਪੌਣ ਪੂਰੇ ਦੀ
ਨੀ ਉਹ ਕੋਇਲਮ ਦਾ ਹਮਸਾਇਆ
ਚਿਟੇ ਦੰਦ ਜੀਉ ਧਾਨੋ ਬਗ਼ਲਾਂ
ਤੋੜੀ ਮਾਰ ਉਡਾਇਆ

ਇਸ਼ਕੇ ਦਾ ਇਕ ਪਲੰਗ ਨੂੰਆਰੀ
ਅਸਾਂ ਚਾਨਣੀਆਂ ਚੋ ਡਾਹਿਆ ….

ਤਨ ਦੀ ਚਾਦਰ ਹੋ ਗਈ ਮੇਲੀ
ਉਸ ਪੈਰ ਜਾਂ ਪਲੰਗ ਪਾਇਆ
ਨੀ ਮੈਂ ਵਾਰੀ ਜਾਂ !

shiv kumar lyrics

ਦੁਖਣ ਮੇਰੇ ਨੈਣਾ ਦੇ ਕੋਏ
ਵਿਚ ਹੜ੍ਹ ਹੰਜੂਆਂ ਦਾ ਆਇਆ
ਸਾਰੀ ਰਾਤ ਗਈ ਵਿਚ ਸੋਚਾਂ
ਉਸ ਇਹ ਕਿ ਜ਼ੁਲਮ ਕਮਾਇਆ
ਨੀ ਮੈਂ ਵਾਰੀ ਜਾਂ

ਸੂਬਾ ਸੁਵੇਰੇ ਲੈ ਨੀ ਵਟਣਾ
ਅਸਾਂ ਮਲ ਮਲ ਓਸ ਨੁਹਾਇਆ
ਦੇਹੀ ਵਿੱਚੋ ਨਿਕਲਣ ਚਿਣਗਾਂ
ਤੇ ਸਾਡਾ ਹੱਥ ਗਿਆ ਕੁਮਲਾਇਆ
ਚੂਰੀ ਕੁਟਾਂ ਤੇ ਉਹ ਖਾਂਦਾ ਨਾਹੀਂ
ਉਹਨੂੰ ਦਿਲ ਦਾ ਮਾਸ ਖਵਾਇਆ

ਇਕ ਉਡਾਰੀ ਐਸੀ ਮਾਰੀ
ਉਹ ਮੁੜ ਵਤਨੀਂ ਨਾ ਆਇਆ
ਨੀ ਮੈਂ ਵਾਰੀ ਜਾਂ

shiv kumar btalvi

ਮਾਏ ਨੀ ਮਾਏ
ਮੈਂ ਇਕ ਸ਼ਿਕਰਾ ਯਾਰ ਬਣਾਇਆ

2 thoughts on “ਮਾਏ ਨੀ ਮਾਏ ਮੈਂ ਇਕ ਸ਼ਿਕਰਾ ਯਾਰ ਬਣਾਇਆ Shikra yaar | Shiv kumar Btalvi|”

  1. It was great seeing how much work you put into it. The picture is nice, and your writing style is stylish, but you seem to be worrying that you should be presenting the next article. I’ll almost certainly be back to read more of your work if you take care of this hike.

    Reply

Leave a Comment