ਗੁਰਦਿਆਲ ਸਿੰਘ ਕੌਣ ਹੈ ? WHO IS GURDIAL SINGH
ਗਿਆਨ ਪਿੱਠ ਅਤੇ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਿਤ ਗੁਰਦਿਆਲ ਸਿੰਘ ਦਾ ਜਨਮ 10 ਜਨਵਰੀ 1933 ਪਿੰਡ ਭੈਣੀ
ਫਤਾ ਜੇਲ੍ਹ ਫਰੀਦਕੋਟ ਵਿਚ ਹੋਇਆ ! ਇਹ ਇਕ ਨਾਵਲਕਾਰ ਹਨ ! ਇਨ੍ਹ ਦੇ ਮਾਤਾ ਦਾ ਨਾਮ ਨਿਹਾਲ ਕੌਰ ਤੇ ਪਿਤਾ ਦਾ ਨਾਮ ਜਗਤ ਸਿੰਘ ਹੈ ! ਇਕ ਗਰੀਬ ਘਰ ਚੋ ਪੈਦਾ ਹੋਣ ਕਰਕੇ ਇਨ੍ਹ ਨੂੰ ਬੋਹੋਤ ਮੁਸ਼ਕਲਾਂ ਦਾ ਸਾਮਣਾ ਕਰਨਾ ਪਿਆ !
ਜਨਮ | 10 ਜਨਵਰੀ 1933 ਪਿੰਡ ਭੈਣੀ ਫਤਾ ਜੇਲ੍ਹ ਫਰੀਦਕੋਟ |
ਮਾਤਾ ਦਾ ਨਾਮ | ਨਿਹਾਲ ਕੌਰ |
ਪਿਤਾ ਦਾ ਨਾਮ | ਜਗਤ ਸਿੰਘ |
ਐਵਾਰਡ | ਗਿਆਨ ਪਿੱਠ ਅਤੇ ਪਦਮ ਸ਼੍ਰੀ |
ਪੇਸ਼ਾ | ਕਹਾਣੀਕਾਰ, ਨੋਵਾਲ |
ਗੁਰਦਿਆਲ ਸਿੰਘ ਜੀਵਨ ਬਾਰੇ ? GURDIAL SINGH LIFESTYLE
ਕਮਜ਼ੋਰ ਸੇਹਤ ਅਤੇ ਗ਼ਰੀਬੀ ਦੇ ਕਰਕੇ ਇਨ੍ਹ ਨੂੰ ਆਪਣੀ ਪੜਾਈ ਵਿਚ ਹੀ ਛੱਡਣੀ ਪਈ ! ਫੇਰ ਗੁਰਦਿਆਲ ਸਿੰਘ ਨੇ 8 ਸਾਲ ਬੋਹੋਤ ਮੇਹਨਤ ਕੀਤੀ ! ਇਸ ਦੌਰਾਨ ਇਕ ਅਧਿਆਪਕ ਸ਼੍ਰੀ ਮਦਨ ਸ਼ਰਮਾ ਦੀ ਹਲਾਸ਼ੇਰੀ ਕਾਰਨ ਫੇਰ ਤੋਂ ਪੜਾਈ ਸ਼ੁਰੂ ਕਰਤੀ ! ਪਹਿਲਾਂ ਦਸਵੀ ਫੇਰ ਬਾਰਵੀ ਫੇਰ ਐਮ ਏ ਕਰਨ ਤੋਂ ਬਾਦ 1954 ਇਕ ਪ੍ਰਾਇਮਰੀ ਅਧਿਆਪਕ ਲੱਗ ਗਏ ! ਗੁਰਦਿਆਲ ਸਿੰਘ ਜੀ ਦੀ 14 ਦੀ ਛੋਟੀ ਉਮਰ ਚੋ ਬੀਬੀ ਬਲਵੰਤ ਕੌਰ ਨਾਲ ਸ਼ਾਦੀ ਹੋ ਗਈ ! ਪ੍ਰਾਇਮਰੀ ਸਕੂਲ ਦੇ ਅਧਿਆਪਿਕਾ ਦੌਰਾਨ ਇਨ੍ਹ ਦੇ ਦੋ ਬੱਚੇ ਸਨ ! ਇਸ ਤੋਂ ਬਾਦ ਇਹ ਕਾਲਜ ਦੇ ਪ੍ਰੋਫੈਸਰ ਬਣ ਗਏ ! ਇਹਨ੍ਹ ਦੀ ਜਿੰਦਗੀ ਚੋ ਬੋਹੋਤ ਹੀ ਉਤਾਰ ਚੜਾਵ ਆਏ ਸਨ ! ਪਰ ਇਨ੍ਹ ਨੇ ਮਹਿਨਤ ਤੋਂ ਕਦੀ ਮੂੰਹ ਨਹੀਂ ਮੋੜਿਆ ਪਾਵੇ ਇਨ੍ਹ ਨੂੰ ਬੜੀ ਛੋਟੀ ਉਮਰ ਚੋ ਕੰਮ ਕਰਨਾ ਪਿਆ ਇਹ 2 ਕਿਲੋ ਦਾ ਹਥੌੜਾ ਉਸ ਨਿਕੀ ਉਮਰੇ ਚਲੌਂਦੇ ਸਨ ! ਗੁਰਦਿਆਲ ਸਿੰਘ ਨੂੰ ਸ਼ਹਿਰੀ ਜਿੰਦਗੀ ਨਈ ਸੀ ਪਸੰਦ ਇਨ੍ਹ ਨੇ ਸਾਰੀ ਉਮਰ ਇੱਕ ਹੀ ਪਿੰਡ ਚੋ ਗੁਜਰ ਤੀ ਤੇ ਜੇ ਇਨ੍ਹ ਦੀ ਕਹਾਣੀਆਂ ਜਾਂ ਨਾਵਲ ਦੀ ਗੱਲ ਕੀਤੀ ਜਾਵੇ ਤੇ ਉਹ ਵੀ ਸਾਰੇ ਪਿੰਡਾਂ ਬਾਰੇ ਜਾਂ ਪਿੰਡ ਦੀ ਕਿਸੀ ਚੀਜ ਬਾਰੇ ਹਨ !
ਗੁਰਦਿਆਲ ਸਿੰਘ ਦੀ ਪਹਿਲੀ ਕਹਾਣੀ ? GURDIAL SINGH FIRST KAHANI
ਗੁਰਦਿਆਲ ਸਿੰਘ ਦੀ ਪਹਿਲੀ ਰਚਨਾ ਇਕ ਕਹਾਣੀ ਸੀ ! ਜੋ ਭਾਗ ਵਾਲੇ ਸਿਰਲੇਖ ਹੇਠ 1957 ਵਿਚ ਪੰਜ ਦਰਿਆ ਪਰਚੇ ਵਿਚ ਛਪੀ !
ਗੁਰਦਿਆਲ ਸਿੰਘ ਦੀ ਮੌਤ ? GURDIAL SINGH DEATH
ਗੁਰਦਿਆਲ ਸਿੰਘ ਦਾ ਮੌਤ ਮਿਤੀ 16 ਅਗਸਤ 2016 ਸੰਖੇਪ ਬਿਮਾਰੀ ਪਿੱਛੋਂ ਦਿਹਾਂਤ ਹੋ ਗਿਆ !
ਗੁਰਦਿਆਲ ਸਿੰਘ ਦਾ ਪਹਿਲੀ ਨਾਵਲ ? GURDIAL SINGH FIRST NAVAL
ਗੁਰਦਿਆਲ ਸਿੰਘ ਦਾ ਪਹਿਲੀ ਨਾਵਲ “ਮੜੀ ਦਾ ਦਿਵਾ” 1964 ਵਿਚ ਲਿਖਿਆ ! ਇਸ ਨੋਵਾਲ ਨੂੰ ਭਾਰਤ ਵਿਚ ਸਾਰੀ ਭਾਸ਼ਾ ਚੋ ਅਨੁਵਾਦ ਕਰਕੇ ਛਪੀਆਂ ਗਿਆ ਜੋ ਕਿ ਸਬ ਨੇ ਬੋਹੋਤ ਪਸੰਦ ਕੀਤਾ ! ਰੂਸੀ ਭਾਸ਼ਾ ਵਿਚ ਇਹ ਅਨੁਵਾਦ ਕਰਕੇ 4 ਲੱਖ ਦੀ ਗਿਣਤੀ ਵਿਚ ਛਪੀਆਂ ਗਿਆ ! ਇਸ ਦੇ ਉਤੇ ਅਗੇ ਜਾ ਕੇ ਇਕ ਫ਼ਿਲਮ ਵੀ ਬਣੀ ਜਿਸ ਨੂੰ ਕਈ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ !
- ਮੈਂ ਇੱਕ ਮੜੀ ਦਾ ਦੀਵਾ ਹਾਂ
- ਮੈਨੂੰ ਖੁਸ਼ੀ ਦੇ ਨਾਲ ਜਗਾਵੇ ਕੌਣ
- ਪਿਆਸੇ ਹੰਝੂਆਂ ਦੇ ਸਾਗਰ ਹਾਂ
- ਦੱਸ ਸਾਡੀ ਪਿਆਸ ਬੁਝਾਵੇ ਕੌਣ
ਇਹ ਨਾਵਲ ਪੰਜਾਬ ਦੇ ‘ਮਾਲਵਾ’ ਇਲਾਕੇ ਨਾਲ ਸੰਬੰਧਤ ਉਨ੍ਹਾਂ ਲੋਕਾਂ ਦੀ ਕਹਾਣੀ ਨੂੰ ਪੇਸ਼ ਕਰਦਾ ਹੈ ਜੋ ਉਸ ਸਮੇਂ ਦੀ ਪੰਜਾਬ ਦੀ ਜਾਗੀਰਦਾਰੀ ਪ੍ਰਥਾ ਨਾਲ ਜੂਝਦੇ ਹਨ । ਇਹ ਲੋਕ ਹੱਡ ਤੋੜਵੀਂ ਮਿਹਨਤ ਕਰਨ ਦੇ ਬਾਵਜੂਦ ਵੀ ਅਤਿ ਗਰੀਬੀ ਦਾ ਜੀਵਨ ਭੋਗਦੇ ਹਨ । ਨਾਵਲਕਾਰ ਨੇ ਨਾਵਲ ਵਿਚਲੇ ਮੁੱਖ ਪਾਤਰ ਜਗਸੀਰ ਅਤੇ ਉਸ ਦੀ ਮਾਂ ਨੰਦੀ ਦੇ ਡੂੰਘੇ ਸੰਤਾਪ ਦੀ ਕਥਾ ਨੂੰ ਉਲੀਕਣ ਦਾ ਯਤਨ ਕੀਤਾ ਹੈ । ਇਸ ਵਿਚਲੇ ਪੇਂਡੂ ਲੋਕ ਦਿਆਨਤਦਾਰ ਭੋਲੇ ਭਾਲੇ ਤੇ ਵਫ਼ਾਦਾਰ ਹੋਣ ਦੇ ਬਾਵਜੂਦ ਸੰਤਾਪ ਭੋਗਦੇ ਹਨ। ਪਰ ਆਪਣੇ ਮਿੱਟੀ ਦੇ ਮੋਹ ਨਾਲ ਪੂਰੀ ਸ਼ਿਦਤ ਨਾਲ ਬੱਝੇ ਰਹਿੰਦੇ ਹਨ । ਇਹ ਜਿੰਦਗੀ ਭਰ ਆਪਣੀਆਂ ਸਧਰਾਂ ਤੇ ਇਛਾਵਾਂ ਦਾ ਗਲਾ ਘੋਟਦੇ ਰਹਿੰਦੇ ਹਨ, ਪਰ ਸੰਘਰਸ਼ ਕਰਨ ਪ੍ਰਤੀ ਜਾਗਰੂਕ ਨਹੀਂ ਹੁੰਦੇ ।
ਨਾਵਲ ਦੀ ਅਰੰਭਲੀ ਸਥਿਤੀ ਵਿਚ ਨਾਵਲ ਦੇ ਮੁੱਖ ਪਾਤਰ ਜਗਸੀਰ ਦੀ ਬਿਰਧ ਮਾਂ ਨੰਦੀ ਆਪਣੀ ਝੁੱਕੀ ਕਮਰ ਤੇ ਕੰਬਦੀ ਦੇਹ ਨਾਲ ਡੰਗੋਰੀ ਫੜੀ ਸੂਟ੍ਹੀ ਦੇ ਘਰ ਆਉਂਦੀ ਹੈ । ਨੰਦੀ ਨੂੰ ਆਪਣੇ ਵਿਹੜੇ ਵਿਚ ਬੈਠਿਆਂ ਹੀ ਝਾਉਲਾ ਪੈਂਦਾ ਹੈ ਕਿ ਕੋਈ ਬੰਦਾ ਸੂਟ੍ਹੀ ਦੇ ਘਰੋਂ ਨਿਕਲ ਕੇ ਬਈ ਵਲ ਤੁਰਿਆ ਹੈ । ਨੰਦੀ ਨੇ ਜਦੋਂ ਉਸ ਨੂੰ ਇਸ ਬਾਰੇ ਪੁਛਿਆ ਤਾਂ ਉਸ ਨੇ ਕਿਹਾ ਕਿ ਉਸਦਾ ਭੂਆ ਦਾ ਪੁੱਤਰ ਆਪਣੀ ਮੁਟਿਆਰ ਧੀ ਲਈ ਘੁੱਦੇ ਦੇ ਮੁੰਡੇ ਨੂੰ ਵੇਖਣ ਆਇਆ ਸੀ । ਇਹ ਸੁਣ ਕੇ ਨੰਦੀ ਨੂੰ ਆਪਣੇ ਪੁੱਤਰ ਦੇ ਵਿਆਹ ਦਾ ਗ਼ਮ ਇਕ ਵਾਰੀ ਫੇਰ ਖਾਣ ਲਗਦਾ ਹੈ । ਉਸਦਾ ਜਗਸੀਰ ਬਿਆਲੀ ਕੁ ਵਰ੍ਹਿਆਂ ਦਾ ਹੋ ਚੁੱਕਾ ਸੀ । ਇਸ ਤੋਂ ਇਲਾਵਾ ਜਗਸੀਰ ਦਾ ਵਿਆਹ ਨਾ ਹੋਣ ਦਾ ਕਾਰਨ ਉਸਦਾ ਗਰੀਬ ਹੋਣਾ, ਛੋਟੀ ਜਾਤ ਦਾ ਹੋਣਾ ਅਤੇ ਉਸਦੇ ਨਾਨਕਿਆਂ ਦਾ ਨਾ ਹੋਣਾ ਸੀ । ਨੰਦੀ ਵੀ ਉੱਚਾ ਸੁਣਦੀ ਸੀ ਜਿਸ ਕਾਰਨ ਕੋਈ ਵੀ ਔਰਤ ਉਸ ਕੋਲ ਬੈਠ ਕੇ ਰਾਜ਼ੀ ਨਹੀਂ ਸੀ ।
ਗੁਰਦਿਆਲ ਸਿੰਘ ਦੇ ਨਾਵਲ GURDIAL SINGH NAVAL
- ਮੜੀ ਦਾ ਦਿਵਾ
- ਅਣਹੋਏ
- ਰੇਤੇ ਦੀ ਇਕ ਮੁਠੀ
- ਕੁਵੇਲਾ
- ਅੱਧ ਚਾਨਣੀ ਰਾਤ
- ਅਨ੍ਹੇ ਘੋੜੇ ਦਾ ਦਾਨ
- ਪਰਸਾ
- ਆਹਣ
ਗੁਰਦਿਆਲ ਸਿੰਘ ਦੀ ਮੌਤ ਕਦੋ ਹੋਈ ?
ਗੁਰਦਿਆਲ ਸਿੰਘ ਦਾ ਮੌਤ ਮਿਤੀ 16 ਅਗਸਤ 2016 ਸੰਖੇਪ ਬਿਮਾਰੀ ਪਿੱਛੋਂ ਦਿਹਾਂਤ ਹੋ ਗਿਆ !
ਗੁਰਦਿਆਲ ਸਿੰਘ ਦੀ ਪਹਿਲੀ ਕਹਾਣੀ ? GURDIAL SINGH FIRST KAHANI
ਗੁਰਦਿਆਲ ਸਿੰਘ ਦੀ ਪਹਿਲੀ ਰਚਨਾ ਇਕ ਕਹਾਣੀ ਸੀ ! ਜੋ ਭਾਗ ਵਾਲੇ ਸਿਰਲੇਖ ਹੇਠ 1957 ਵਿਚ ਪੰਜ ਦਰਿਆ ਪਰਚੇ ਵਿਚ ਛਪੀ !
ਗੁਰਦਿਆਲ ਸਿੰਘ ਦਾ ਪਹਿਲੀ ਨਾਵਲ ? GURDIAL SINGH FIRST NAVAL
ਮੈਂ ਇੱਕ ਮੜੀ ਦਾ ਦੀਵਾ ਹਾਂ
ਮੈਨੂੰ ਖੁਸ਼ੀ ਦੇ ਨਾਲ ਜਗਾਵੇ ਕੌਣ
ਪਿਆਸੇ ਹੰਝੂਆਂ ਦੇ ਸਾਗਰ ਹਾਂ
ਦੱਸ ਸਾਡੀ ਪਿਆਸ ਬੁਝਾਵੇ ਕੌਣ