ਮਹਾਰਾਜਾ ਰਣਜੀਤ ਸਿੰਘ ਜੀ ਦੇ ਜਦੋ ਆਪ ਪੁੱਤ ਦਾ ਨਾਮ ਲੈਂਦੇ ਹਾਂ ਤੇ ਸਾਡੇ ਦਿਮਾਗ ਚੋ ਮਹਾਰਾਜਾ ਦਲੀਪ ਸਿੰਘ ਹੀ ਦਾ ਚੇਹਰਾ ਸਾਹਮਣੇ ਆਉਂਦਾ ਹੈ ਪਰ ਤੁਹਾਨੂੰ ਪਤਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ 9 ਹੋਰ ਪੁੱਤ ਸੀ ! ਅੱਜ ਅਸੀਂ ਗੱਲ ਕਰਾਂਗੇ ਮਹਾਰਾਜਾ ਰਣਜੀਤ ਸਿੰਘ ਦੇ ਪੂਰੇ ਪਰਿਵਾਰ ਵਾਰੇ ਕਿ ਕੀਨੇ ਉਨਾਂਹ ਦੇ ਵਿਆਹ ਹੋਏ ਕੇਹੜੀ ਉਮਰ ਵਿਚ ਕੇਦੇ ਨਾਲ ਵਿਆਹ ਹੋਇਆ ਕੇਹੜੀ ਘਰ ਵਾਲੀ ਨਾਲ ਇਨ੍ਹ ਦੀ ਬਣੀ ਅਤੇ ਕੇਦੇ ਨਾਲ ਨਹੀਂ ਬਣੀ ਅਤੇ ਕਯੋ ਮਹਾਰਾਜਾ ਰਣਜੀਤ ਸਿੰਘ ਦਾ ਖਾਨਦਾਨ ਅਗੇ ਨਹੀਂ ਵੱਧ ਪਾਯਾ
ਮਹਾਰਾਜਾ ਦਲੀਪ ਸਿੰਘ ਦੇ 4 ਪੁੱਤ ਸੀ ਅਤੇ 4 ਹੀ ਉਨਾਂਹ ਦੀਆ ਕੁੜੀਆਂ ਸੀ 8 ਬਚੇ ਸੀ ਇਨ੍ਹ ਦੇ ਫੇਰ ਵੀ ਇਨ੍ਹ ਦਾ ਵੰਸ਼ ਅਗੇ ਕਾਹਨੂੰ ਨਹੀਂ ਵੱਧ ਪਾਯਾ ਅੱਜ ਅਸੀਂ ਗੱਲ ਕਰਾਂਗੇ ਮਹਾਰਾਜਾ ਰਣਜੀਤ ਸਿੰਘ ਦੇ ਪੂਰੇ ਖਾਨਦਾਨ ਵਾਰੇ ਮਹਾਰਾਜਾ ਰਣਜੀਤ ਸਿੰਘ ਦੇ ਪੂਤਾ ਦੇ ਜਾਨਣ ਤੋਂ ਪੇਹਿਲਾਂ ਉਨਾਂਹ ਦੇ ਦਾਦੇ ਪੜਦਾਦੇ ਵਾਰੇ ਜਾਨਣਾ ਪਵੇਗਾ ਕਿ ਉਹ ਕੌਣ ਸਨ !
ਦਾਦਾ | ਚੜਤ ਸਿੰਗ |
ਪਿਤਾ | ਸਰਦਾਰ ਮਹਾਂ ਸਿੰਘ |
ਮਾਤਾ | ਰਾਜ ਕੌਰ |
ਪੇਹਲੀ ਪਤਨੀ | ਮੈਹਤਾਬ ਕੌਰ |
ਦੂਸਰੀ ਪਤਨੀ | ਦਾਤਾਰ ਕੌਰ |
ਤੀਸਰੀ ਪਤਨੀ | ਰਤਨ ਕੌਰ |
ਚੋਥੀ ਪਤਨੀ | ਦੇਇਆ ਕੌਰ |
ਪੰਜਵੀ ਪਤਨੀ | ਜਿੰਦ ਕੌਰ |
ਪੁੱਤਰ (ਦਾਤਾਰ ਕੌਰ) | ਖੜਕ ਸਿੰਘ, ਰਤਨ ਸਿੰਘ ਤੇ ਫਤੇ ਸਿੰਘ |
ਪੁੱਤਰ (ਮੈਹਤਾਬ ਕੌਰ) | ਈਸ਼ਵਰ ਸਿੰਘ, ਸ਼ੇਰ ਸਿੰਘ ਅਤੇ ਤਾਰਾ ਸਿੰਘ |
ਪੁੱਤਰ (ਰਤਨ ਕੌਰ ) | ਮੁਲਤਾਨਾ ਸਿੰਘ |
ਪੁੱਤਰ (ਦੇਇਆ ਕੌਰ) | ਕਸ਼ਮੀਰਾ ਸਿੰਘ ਅਤੇ ਪਿਸ਼ੋਰਾ ਸਿੰਘ |
ਪੁੱਤਰ (ਜਿੰਦ ਕੌਰ ) | ਦਲੀਪ ਸਿੰਘ |
ਦੇਸੁ ਨਾਮ ਦਾ ਬੰਦਾ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਦੇਸੁ ਨੇ ਜਦੋ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਸ਼ਕਿਆ ਤੇ ਉਹ ਬਣ ਗਿਆ ਬੁੱਧ ਸਿੰਘ ਇਹ ਵੁੱਧ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਨਕੜ ਦਾਦਾ ਸੀ ਵੁੱਧ ਸਿੰਘ ਵਾਧ ਵਿਚ ਖਾਲਸਾ ਫੋਜ ਵਿਚ ਸ਼ਾਮਲ ਹੋ ਗਿਆ ਅਤੇ ਸਿਪਾਹੀ ਬਣ ਜਾਂਦੇ ਨੇ ਬੁੱਧ ਸਿੰਘ ਦੇ ਅਗੇ ਦੋ ਪੁੱਤ ਸਨ ਇਕ ਨੋਧ ਸਿੰਘ ਇਕ ਚੰਦਾ ਸਿੰਘ ਨੋਧ ਸਿੰਘ ਜੋ ਮਹਾਰਾਜਾ ਰਣਜੀਤ ਸਿੰਘ ਦੇ ਪੜਦਾਦਾ ਲਗਦੇ ਸਨ ਇਹ ਨਵਾਬ ਕਪੂਰ ਸਿੰਘ ਉਨਾਂਹ ਨਾਲ ਜੰਗਲਾਂ ਚੋ ਰਹਿੰਦੇ ਸਨ ! ਤੇ ਮੁਗਲ ਨਾਲ ਟਾਕਰਾ ਕਰਯਾ ਕਰਦੇ ਸੀ ਨੋਧ ਸਿੰਘ ਦੇ ਫੇਰ ਅਗੇ ਚਾਰ ਪੁੱਤ ਹੁੰਦੇ ਨੇ ਇਨ੍ਹ ਵਿੱਚੋ ਇਕ ਸੀ ਚੜਤ ਸਿੰਘ ਜੋ ਕਿ ਮਹਾਰਾਜਾ ਰਣਜੀਤ ਸਿੰਘ ਦਾ ਦਾਦਾ ਸੀ ਚੜਤ ਸਿੰਘ ਕਹਿੰਦੇ ਨੇ ਭਰੀ ਜਵਾਨੀ ਵਿਚ ਅਹਮਦ ਸ਼ਾਹ ਅਵਦਾਲੀ ਵਰਗੀਆਂ ਦੇ ਦੰਦ ਖੱਟੇ ਕੀਤੇ ਸੀ ਇਨ੍ਹ ਤਗੜਾ ਜੁਜਰੁ ਸੀ ਉਹ ਕਿ ਅਵਦਾਲੀ ਉਸ ਨੂੰ ਚੜਤ ਸਿੰਘ ਨਾਮ ਤੋਂ ਜਾਣਦਾ ਸੀ ਚੜਤ ਸਿੰਘ ਫੇਰ ਸ਼ੁਕਰ ਚਕਰਿਆ ਮਿਸਲ ਦਾ ਮੁਖੀ ਬਣਿਆ ਜਦੋ ਸਿੱਖ ਚੋ ਮਿਸਲਾਂ ਦੀ ਸ਼ੁਰਵਾਤ ਹੋਈ ਸੀ !
ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਤੇ ਪਿਤਾ ਦਾ ਨਾਮ
ਚੜਤ ਸਿੰਗ ਦੀ ਮੌਤ ਤੋਂ ਬਾਦ ਉਨਾਂਹ ਦਾ ਪੁੱਤ ਮਹਾਂ ਸਿੰਘ ਬਣਿਆ ਉਸ ਮਿਸਲ ਦਾ ਮੁਖੀ ਮਹਾਂ ਸਿੰਘ ਦੇ ਘਰ ਪੈਦਾ ਹੋਇਆ ਰਣਜੀਤ ਸਿੰਘ ਇਹ ਤੇ ਸੀ ਮਹਾਰਾਜਾ ਰਣਜੀਤ ਸਿੰਘ ਦੇ ਪੁਰਖ਼ਿਆ ਦੀ ਗੱਲ ਹੁਣ ਅਸੀਂ ਗੱਲ ਕਰਾਂਗੇ ਅਗੇ ਉਨਾਂਹ ਦਾ ਵੰਸ਼ ਕਿਵੇਂ ਵਧੀਆ ਅਤੇ ਕੀਨੇ ਉਨਾਂਹ ਦੇ ਵਿਆਹ ਹੋਏ ਇਸ ਵਾਰੇ ਵੀ ਗੱਲ ਕਰਦੇ ਆ !
ਮਹਾਰਾਜਾ ਰਣਜੀਤ ਸਿੰਘ ਦੇ ਕੀਨੇ ਵਿਆਹ ਹਏ
ਇਤਿਹਾਸ ਕਾਰ ਲਿਖਦੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਦੀਆ 20 ਪਤਨੀਆਂ ਸਨ ਜਿਨ੍ਹਾਂ ਚੋ 13 ਸਿੱਖ 5 ਹਿੰਦੂ ਰੇ 2 ਮੁਸਲਮਾਨ ਪਰ ਮਹਾਰਾਜਾ ਦਲੀਪ ਸਿੰਘ ਨੇ ਆਪਣੀ ਖੁਦ ਦੀ ਡਾਇਰੀ ਚੋ ਇਹ ਲਿਖਿਆ ਸੀ ਕਿ ਮੈਂ ਆਪਣੇ ਪਿਤਾ ਮਹਾਰਾਜਾ ਰਣਜੀਤ ਸਿੰਘ ਦੀਆ 46 ਪਤਨੀਆਂ ਵਿੱਚੋ ਇਕ ਦਾ ਪੁੱਤਰ ਹਾਂ ਇਥੇ ਮਹਾਰਾਜਾ ਰਣਜੀਤ ਸਿੰਘ ਨੇ ਕਾਇਆ ਨਾ ਵਿਆਹ ਕਰਾਏ ਕਾਇਆ ਤੇ ਚਾਧਰ ਪਈ ਤੇ ਅਤੇ ਕੋਈ ਔਰਤਾਂ ਉਨਾਂਹ ਨੇ ਆਪਣੇ ਹਰਮ ਚੋ ਰਖਿਆ ਪਰ ਇਤਿਹਾਸ ਕਾਰਾਂ ਨੇ ਮਹਾਰਾਜਾ ਰਣਜੀਤ ਸਿੰਘ ਦੀਆ ਬਸ 5 ਪਤਨੀਆਂ ਨੂੰ ਹੀ ਤਬਜੋ ਦਿਤੀ ਹੈ !
ਮਹਾਰਾਜਾ ਰਣਜੀਤ ਸਿੰਘ ਦੀ 5 ਪਤਨੀਆਂ ਦੇ ਨਾਮ
ਉਸਦੇ ਵਿੱਚੋ ਪੇਹਲੀ ਹੈ ਮੈਹਤਾਬ ਕੌਰ ਜਿਨ੍ਹਾਂ ਨਾਲ ਸਬਤੋ ਪੇਹਲਾਂ ਵਿਆਹ ਹੋਇਆ ਮਹਾਰਾਜਾ ਰਣਜੀਤ ਸਿੰਘ ਦਾ ਦੂਸਰੀ ਹੈ ਦਾਤਾਰ ਕੌਰ ਤੀਸਰੀ ਹੈ ਰਤਨ ਕੌਰ ਚੋਥੀ ਹੈ ਦੇਇਆ ਕੌਰ ਅਤੇ ਪੰਜਵੀ ਹੈ ਜਿੰਦ ਕੌਰ ਜਿਸਨੂੰ ਆਪਾਂ ਮਹਾਰਾਣੀ ਜਿੰਦਾ ਅਤੇ ਮਹਾਰਾਣੀ ਜਿੰਦ ਕੌਰ ਵੀ ਕੇਹ ਦਿੰਦੇ ਹਾਂ
ਮਹਾਰਾਜਾ ਰਣਜੀਤ ਸਿੰਘ ਦਾ ਪਹਿਲਾ ਵਿਆਹ
ਮਹਾਰਾਜਾ ਰਣਜੀਤ ਸਿੰਘ ਦਾ ਪਹਿਲਾ ਵਿਆਹ 9 ਸਾਲ ਦੀ ਉਮਰ ਵਿਚ ਹੋਇਆ ਸੀ ਜਿਨਾਹ ਦਾ ਨਾਮ ਮੇਹਤਾਬ ਕੌਰ ਹੈ ਮੇਹਤਾਬ ਕੌਰ ਉਸ ਸਮੇ ਮਹਾਰਾਜਾ ਰਣਜੀਤ ਸਿੰਘ ਤੋਂ 2 ਸਾਲ ਛੋਟੇ ਸਨ ਮੇਹਤਾਬ ਕੌਰ ਘਨਈਆ ਗਰੁੱਪ ਮਿਸਲ ਦੇ ਗੁਰਬਖਸ਼ ਸਿੰਘ ਤੇ ਸਦਾ ਕੌਰ ਦੀ ਕੁੜੀ ਸੀ 9 ਸਾਲ ਦੀ ਉਮਰ ਚੋ ਵਿਆਹ ਪਰ ਮੇਹਤਾਬ ਕੌਰ ਦਾ ਮੁਕਲਾਵਾ 7 ਸਾਲ ਬਾਦ ਦਿੱਤਾ ਗਿਆ ਸੀ ਪਰ ਮੇਹਤਾਬ ਕੌਰ ਦੀ ਜਾਦਾ ਬਣੀ ਨਈ ਮਹਾਰਾਜਾ ਰਣਜੀਤ ਸਿੰਘ ਨਾਲ ਵਿਆਹ ਤੋਂ ਥੋੜੇ ਦੀਨਾ ਬਾਦ ਉਹ ਮਹਾਰਾਜਾ ਰਣਜੀਤ ਸਿੰਘ ਨੂੰ ਛੱਡ ਕੇ ਆਪਣੀ ਮਾਂ ਕੋਲ ਆਪਣੇ ਪੇਕੇ ਚਲੇ ਜਾਂਦੇ ਨੇ ! ਇਸਦਾ ਵੀ ਇਕ ਕਾਰਨ ਸੀ ਕਿਉਂਕਿ ਮੇਹਤਾਬ ਕੌਰ ਦੇ ਪਿਤਾ ਗੁਰਬਖਸ਼ ਸਿੰਘ ਦੀ ਮੌਤ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਮਹਾ ਸਿੰਘ ਦੇ ਹੱਥੋਂ ਹੋਈ ਸੀ ਤੇ ਮੇਹਤਾਬ ਕੌਰ ਇਹ ਗੱਲ ਆਪਣੇ ਦਿਮਾਗ ਚੋ ਹੀ ਨਹੀਂ ਕੱਢ ਸਕੀ ਕਿ ਮੈਂ ਆਪਣੇ ਪਿਓ ਦੇ ਕਾਤਲਾਂ ਦੇ ਘਰੇ ਵਿਆਹੀ ਹੋਈ ਆ ਮੇਹਤਾਬ ਕੌਰ ਦੇ ਜਾਨ ਤੋਂ ਬਾਦ ਮਹਾਰਾਜਾ ਰਣਜੀਤ ਸਿੰਘ ਦਾ ਦੂਜਾ ਵਿਆਹ ਹੋਇਆ !
ਮਹਾਰਾਜਾ ਰਣਜੀਤ ਸਿੰਘ ਦਾ ਦੂਜਾ ਵਿਆਹ ?
ਮਹਾਰਾਜਾ ਰਣਜੀਤ ਸਿੰਘ ਦਾ ਦੂਜਾ ਵਿਆਹ ਕੀਤਾ ਗਿਆ ਰਾਜ ਕੌਰ ਨਾਲ ਰਾਜ ਕੌਰ ਮਹਾਰਾਜਾ ਰਣਜੀਤ ਸਿੰਘ ਤੋਂ 4 ਸਾਲ ਛੋਟੀ ਸੀ ਰਾਜ ਕੌਰ ਦਾ ਨਾਮ ਬਦਲ ਕੇ ਫੇਰ ਦਾਤਾਰ ਕੌਰ ਕਰ ਦਿੱਤਾ ਗਿਆ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਦਾ ਨਾਮ ਵੀ ਇਹ ਹੀ ਨਾਮ ਸੀ ! ਦਾਤਾਰ ਕੌਰ ਦੀ ਬੋਹੋਤ ਬਣੀ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਇਨ੍ਹ ਦਾ ਆਪਸ ਵਿਚ ਬੋਹੋਤ ਜਾਦਾ ਪਿਆਰ ਸੀ ਪਿਆਰ ਨਾਲ ਮਹਾਰਾਜਾ ਰਣਜੀਤ ਸਿੰਘ ਆਪਣੀ ਪਤਨੀ ਨੂੰ ਨਕੇਨ ਕਹਿੰਦੇ ਸੀ ਕਿਉਂਕਿ ਦਤਾਰਕੋਰ ਨਕਈ ਮਿਸਲਾਂ ਦੀ ਕੁੜੀ ਸੀ !
ਮਹਾਰਾਜਾ ਰਣਜੀਤ ਸਿੰਘ ਦਾ ਪੇਹਲਾ ਪੁੱਤਰ
ਦਾਤਾਰ ਕੌਰ ਦੇਵ ਕੁੱਖੋਂ ਹੀ ਮਹਾਰਾਜਾ ਰਣਜੀਤ ਸਿੰਘ ਦੇ ਪਹਿਲੇ ਪੁੱਤਰ ਖੜਕ ਸਿੰਘ ਦਾ ਜਨਮ ਹੋਇਆ ਖੜਕ ਸਿੰਘ ਜੋ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਦ ਪੰਜਾਬ ਦੇ ਦੂਜੇ ਰਾਜਾ ਬਣੇ ਹੁਣ ਜਦੋ ਪੁੱਤ ਹੋਣ ਦੀ ਖਬਰ ਪੇਹੀਲੀ ਪਤਨੀ ਦੀ ਮਾਤਾ ਸਦਾ ਕੌਰ ਨੂੰ ਮਿਲੀ ਤੇ ਉਹਨਾਂ ਨੇ ਆਪ ਦੀ ਕੌੜੀ ਨੂੰ ਸਮਝਾਯਾ ਕਿ ਇਹ ਵਿਆਹ ਕਰਕੇ ਤੇ ਮੈਂ ਆਪ ਦੇ ਪਤੀ ਦੇ ਕਤਲ ਦਾ ਵੀ ਭੁੱਲ ਗਈ ਸੀ ਅਤੇ ਕਿਹਾ ਕਿ ਤੂੰ ਮਹਾਰਾਜਾ ਰਣਜੀਤ ਸਿੰਘ ਨਾਲ ਦੂਰੀਆਂ ਨਾ ਬਣਾ ਮਹਾਰਾਜਾ ਰਣਜੀਤ ਸਿੰਘ ਨੂੰ ਵਾਰਿਸ ਦੇ ਫੇਰ ਹੀ ਤੇਰਾ ਵਾਰਿਸ ਕੱਲ ਨੂੰ ਰਾਜ ਗਧੀ ਦੇ ਵਾਰਿਸ ਬਣੇ ਫੇਰ ਮਹਿਤਾਬ ਕੌਰ ਦੇ 2 3 ਸਾਲ ਵਾਦ ਇਕ ਪੁੱਤਰ ਹੋਇਆ ਜਿਸਦਾ ਨਾਮ ਰੱਖਿਆ ਗਿਆ ਈਸ਼ਵਰ ਸਿੰਘ ਅਤੇ ਇਹ ਮਹਾਰਾਜਾ ਰਣਜੀਤ ਸਿੰਘ ਦਾ ਦੂਜਾ ਪੁੱਤਰ 1 ਸਾਲ ਦਾ ਵੀ ਨਹੀਂ ਹੋਇਆ ਸੀ ਕਿ ਇਸਦੀ ਮੌਤ ਹੋ ਗਈ ਉਦਰੋ ਦੂਜੀ ਘਰਵਾਲੀ ਦਾਤਾਰ ਕੌਰ ਦੇ ਦੋ ਪੁੱਤਰ ਹੋਰ ਹੋਏ ਰਤਨ ਸਿੰਘ ਤੇ ਫਤੇ ਸਿੰਘ ਪਰ ਇਥੇ ਇਤਿਹਾਸ ਕਾਰਾ ਦੀ ਅਲੱਗ ਅਲੱਗ ਰਾਏ ਏ ਕਈ ਕੇਂਦੇ ਨੇ ਕਿ ਦਾਤਾਰ ਕੌਰ ਦਾ ਸਿਰਫ ਇਕ ਹੀ ਪੁੱਤਰ ਸੀ ਮਹਾਰਾਜਾ ਖੜਕ ਸਿੰਘ ਅਤੇ ਕਾਇਆ ਨੇ 3 ਪੁੱਤਰ ਲਿਖੇ ਨੇ 1807 ਵਿਚ ਫੇਰ ਮਹਿਤਾਬ ਕੌਰ ਨੇ ਦੋ ਜੁੜਵੇਂ ਪੁੱਤਰਾਂ ਨੂੰ ਜਨਮ ਦਿੱਤਾ ਜਿਨਾਹ ਦਾ ਨਾਮ ਹੈ ਸ਼ੇਰ ਸਿੰਘ ਅਤੇ ਤਾਰਾ ਸਿੰਘ ਸ਼ੇਰ ਸਿੰਘ ਜੋ ਬਾਦ ਵਿਚ ਪੰਜਾਬ ਦੇ ਚੋਥੇ ਮਹਾਰਾਜਾ ਬਣੇ !
ਮਹਾਰਾਜਾ ਰਣਜੀਤ ਸਿੰਘ ਦੀ ਤੀਜੀ ਅਤੇ ਚੋਥੀ ਪਤਨੀ ?
ਇਸਤੋਂ ਬਾਦ ਫੇਰ ਮਹਾਰਾਜਾ ਰਣਜੀਤ ਸਿੰਘ ਨੇ 2 ਇਕੱਠੇ ਵਿਆਹ ਕੀਤੇ ਇਕ ਰਤਨ ਕੌਰ ਅਤੇ ਦੇਇਆ ਕੌਰ ਨਾਲ ਗੁਜਰਾਤ ਮਿਸਲ ਦਾ ਇਕ ਰਾਜਾ ਸੀ ਜਿਸਦਾ ਨਾਮ ਸੀ ਸਾਹਿਲ ਸਿੰਘ ਓਹਦੀ ਮੌਤ ਹੋਣ ਤੋਂ ਬਾਦ ਉਸਦੀਆਂ ਦੋ ਘਰਵਾਲਿਆਂ ਉਤੇ ਚਾਧਰ ਪਈ ਅਤੇ ਇਨ੍ਹ ਨੂੰ ਆਪਣੀਆਂ ਪਤਨੀਆਂ ਬਣਾ ਲਿਆ ਰਤਨ ਕੌਰ ਦੇ ਜਿਹੜਾ ਪੁੱਤਰ ਹੋਇਆ ਉਸਦਾ ਨਾਮ ਰੱਖਿਆ ਮੁਲਤਾਨਾ ਸਿੰਘ ਦੇਇਆ ਕੌਰ ਦੇ ਦੋ ਪੁੱਤਰ ਹਏ ਇਕ ਦਾ ਨਾਮ ਰਖਿਆ ਕਸ਼ਮੀਰਾ ਸਿੰਘ ਅਤੇ ਦੂਜੇ ਦਾ ਪਿਸ਼ੋਰਾ ਸਿੰਘ
ਮਹਾਰਾਜਾ ਰਣਜੀਤ ਸਿੰਘ ਪੁੱਤਰਾਂ ਦੇ ਨਾਮ ਕਿਸਦੇ ਨਾਮ ਤੇ ਰੱਖੇ ਸੀ
ਹੁਣ ਇਨ੍ਹ ਨਾਮ ਰੱਖਣ ਦੇ ਪਿੱਛੇ ਵੀ ਕਈ ਕਾਰਨ ਨੇ ਮਹਾਰਾਜਾ ਰਣਜੀਤ ਸਿੰਘ ਦੀ ਤਾਗਤ ਉਦੋਂ ਪੂਰੇ ਸਿਖਰਾਂ ਤੇ ਸੀ ਮਹਾਰਾਜਾ ਰਣਜੀਤ ਸਿੰਘ ਰੋਜ਼ ਨਵੇਂ ਇਲਾਕੇ ਜਿਤਦੇ ਸੀ ! ਇਨ੍ਹ ਤਿਨਾ ਦਾ ਨਾਮ ਵੀ ਇਲਾਕੇਆ ਤੇ ਰਖਿਆ ਗਿਆ ! ਮੁਲਤਾਨਾ ਦਾ ਨਾਮ ਰਖਿਆ ਗਿਆ ਮੁਲਤਾਨ ਕਿਉਂਕਿ ਮੁਲਤਾਨ ਜਿਤਿਆ ਸੀ ਮਹਾਰਾਜਾ ਰਣਜੀਤ ਸਿੰਘ ਨੇ ਫੇਰ ਕਸ਼ਮੀਰ ਜਿਤਿਆ ਸੀ ਤੇ ਆਪਣੇ ਪੁੱਤਰ ਦਾ ਨਾਮ ਰਖਿਆ ਕਸ਼ਮੀਰਾ ਸਿੰਘ ਪਿਸ਼ਾਵਰ ਜਿਤਿਆ ਸੀ ਤੇ ਨਾਮ ਰਖਿਆ ਪਿਸ਼ੋਰਾ ਸਿੰਘ !
ਮਹਾਰਾਜਾ ਰਣਜੀਤ ਸਿੰਘ ਦਾ ਪੰਜਵਾਂ ਵਿਆਹ
ਮਹਾਰਾਜਾ ਰਣਜੀਤ ਸਿੰਘ ਦਾ ਪੰਜਵਾਂ ਵਿਆਹ ਹੋਇਆ ਸੀ ਜਿੰਦ ਕੌਰ ਨਾਲ ਵਿਆਹ ਸਮੇ ਮਹਾਰਾਜਾ ਰਣਜੀਤ ਸਿੰਘ ਦੀ ਉਮਰ 55 ਸਾਲ ਸੀ ਰਾਣੀ ਜਿੰਦ ਕੌਰ ਦੀ ਉਮਰ ਸਿਰਫ 18 ਸਾਲ ਸੀ ! 37 ਸਾਲ ਰਾਣੀ ਜਿੰਦ ਕੌਰ ਛੋਟੇ ਸੀ ਮਹਾਰਾਜਾ ਰਣਜੀਤ ਸਿੰਘ ਤੋਂ ਰਾਣੀ ਜਿੰਦ ਕੌਰ ਬੋਹੋਤ ਹੀ ਗਰੀਬ ਪਰਿਵਾਰ ਤੋਂ ਸੀ ਰਾਣੀ ਜਿੰਦ ਕੌਰ ਦੇ ਪਿਤਾ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਘੋੜਿਆਂ ਦੀ ਦੇਖ ਭਾਲ ਕਰਦੇ ਸੀ ਪਰ ਕਹਿੰਦੇ ਨੇ ਕਿ ਰਾਣੀ ਜਿੰਦ ਕੌਰ ਬੋਹੋਤ ਜਾਦਾ ਸੋਹਣੀ ਅਤੇ ਬੋਹੋਤ ਜਾਦਾ ਸਮਝਦਾਰ ਸੀ ਰਾਣੀ ਜਿੰਦ ਕੌਰ ਮਹਾਰਾਜਾ ਰਣਜੀਤ ਸਿੰਘ ਦੀ ਸਬਤੋ ਛੋਟੀ ਤੇ ਆਖਰੀ ਰਾਣੀ ਹੋਈ ਰਾਣੀ ਜਿੰਦ ਕੌਰ ਉਹ ਰਾਣੀਆਂ ਚੋ ਹੈ ਜਿਸਨੇ ਮਹਾਰਾਜਾ ਰਣਜੀਤ ਸਿੰਘ ਦੀ ਪੂਰੀ ਚੜਾਈ ਵੀ ਦੇਖੀ ਤੇ ਖਾਲਸਾ ਰਾਜ ਨੂੰ ਡੁਬਦੇ ਹੋਏ ਵੀ ਦੇਖਿ ! ਮਹਾਰਾਣੀ ਜਿੰਦਾ ਕੌਰ ਨੇ ਇਕ ਪੁੱਤਰ ਨੂੰ ਜਨਮ ਦਿੱਤਾ ਜਿਨਾਹ ਦਾ ਨਾਮ ਦਲੀਪ ਸਿੰਘ ਹੈ ਜੋ ਕਿ ਆਖਰੀ ਖ਼ਾਲਸਾ ਰਾਜ ਦੇ ਮੁਖੀ ਰਹੇ !
ਮਹਾਰਾਜਾ ਰਣਜੀਤ ਸਿੰਘ ਦੇ ਕੀਨੇ ਵਿਆਹ ਹੋਏ ਸਨ ?
ਮਹਾਰਾਜਾ ਰਣਜੀਤ ਸਿੰਘ ਦੇ 5 ਵਿਆਹ ਹੋਏ ਸਨ !
ਮਹਾਰਾਜਾ ਰਣਜੀਤ ਸਿੰਘ ਦੇ ਕੀਨੇ ਪੁੱਤਰ ਸਨ ?
ਮਹਾਰਾਜਾ ਰਣਜੀਤ ਸਿੰਘ ਦੇ 10 ਪੁੱਤਰ ਸਨ !
ਮਹਾਰਾਜਾ ਰਣਜੀਤ ਸਿੰਘ ਦੀ ਆਖਰੀ ਪਤਨੀ ਕੌਣ ਸੀ ?
ਮਹਾਰਾਜਾ ਰਣਜੀਤ ਸਿੰਘ ਦੀ ਆਖਰੀ ਪਤਨੀ ਜਿੰਦਾ ਕੌਰ ਸੀ !