ਕਾਲਾ ਪਾਣੀ ਜੇਲ | Cellular Jail in punjabi

ਉਂਜ ਤੇ ਦੁਨੀਆ ਚੋ ਇਦਾ ਦੀਆ ਬੋਹੋਤ ਸਾਰੀਆਂ ਜੇਲਾਂ ਨੇ ਜੋ ਕਿ ਮਨੁੱਖ ਨੂੰ ਸਜਾ ਦੇਣ ਲਈ ਬਣਾਇਆ ਗਈਆਂ ਨੇ ਪਰ ਕੁੱਝ ਜੇਲਾਂ ਇਹੋ ਜਹੀਆਂ ਵੀ ਨੇ ਜਿਨ੍ਹਾਂ ਦਾ ਨਾਮ ਸੁਨ ਕੇ ਕੈਦੀਆਂ ਦੇ ਪਸੀਨੇ ਛੁੱਟ ਜਾਂਦੇ ਨੇ ਊਨਾ ਵਿੱਚੋ ਇਕ ਜੇਲ ਹੈ ਸੈਲੂਲਰ ਜੇਲ #CELLULARJAIL ਜਿਸਨੂੰ ਅਸੀਂ ਕਾਲਾ ਪਾਣੀ ਦੀ ਜੇਲ ਵੀ ਕਹਿ ਸਕਦੇ ਹਾਂ !

ਕਾਲਾ ਪਾਣੀ ਦੀ ਜੇਲ ਐਂਡੋਵਾਰ ਨਿਕੋਵਰ ਦੀ ਰਾਜਧਾਨੀ ਪੋਰਤਬਲੇਰ ਵਿਚ ਹੈ ਜਿਸਨੂੰ ਸਾਰੇ ਨਾਮ ਤੋਂ ਜਾਣਦੇ ਹੀ ਹੋਵੋਗੇ !

ਕਾਲਾ ਪਾਣੀ ਜੇਲ ਦਾ ਨਾਮ ਕਿਵੇਂ ਪਿਆ ?


ਇਸ ਜੇਲ ਦੇ ਚਾਰੋ ਪਾਸੇ ਸਿਰਫ ਸਮੁੰਦਰ ਹੀ ਸਮੁੰਦਰ ਹੈ ਅਤੇ ਕਈ ਕਿਲੋਮੀਟਰ ਤਕ ਇਥੇ ਜਮੀਨ ਦਾ ਕੋਈ ਨਾਮੋ ਨਿਸ਼ਾਨ ਨਹੀਂ ਸੀ ਇਸ ਲਈ ਇਸਨੂੰ ਕਾਲਾ ਪਾਣੀ ਦੇ ਨਾਮ ਨਾਲ ਜਾਣਿਆ ਜਾਨ ਲਗਾ ! #cellularjail

ਬ੍ਰਿਟਿਸ਼ ਹਕੂਮਤ ਨੇ ਇਸ ਜੇਲ ਦਾ ਨਿਰਮਾਣ ਅਜਾਦੀ ਦੇ ਸਮੇ ਬਗਾਵਤ ਕਰਨ ਵਾਲਿਆਂ ਲਈ ਬਣਾਇਆ ਸੀ ਇਸ ਜੇਲ ਨੂੰ ਬਣਾਉਣ ਦੇ ਲਈ ਅੰਗਰੇਜਾਂ ਦੇ ਦਿਮਾਗ ਵਿਚ 1857 ਵਿਚ ਭਾਰਤ ਦੀ ਅਜਾਦੀ ਦੇ ਲਈ ਪੈਲੀ ਕ੍ਰਾਂਤੀ ਦੇ ਬਾਜੋ ਬਣਾਇਆ ਗਿਆ ਅਤੇ 1896 ਵਿਚ ਇਸ ਜੇਲ ਨੂੰ ਬਣਾਉਣਾ ਸਟਾਰਟ ਕੀਤਾ ! ਐਂਡੋਵਾਰ ਨਿਕੋਵਰ ਦੇ ਜੰਗਲਾਂ ਨੂੰ ਕੱਟ ਕੇ ਇਸ ਨੂੰ ਬਣਾਉਣਾ ਸ਼ੁਰੂ ਕੀਤਾ ਗਿਆ ਪਰ ਇਸ ਦੀਪ ਤੇ ਜੇਲ ਬਣਾਉਣਾ ਆਸਾਨ ਨਹੀਂ ਸੀ ਕਿਉਂਕਿ ਇਥੇ ਬੋਹੋਤ ਸਾਰੇ ਸੱਪ, ਕੀੜੇ, ਮਕੌੜੇ ਰਹਿੰਦੇ ਸੀ ਜਿਨ੍ਹਾਂ ਕਰਕੇ ਇਥੇ ਬੋਹੋਤ ਸਾਰੇ ਲੋਕਾਂ ਦਾ ਕੰਮ ਕਰਦੇ ਵਖਤ ਜਾਨ ਚਲੇ ਗਈ !

ਸਬਤੋ ਪਹਿਲਾ ਇਥੇ ਅੰਗਰੇਜ ਅਧਿਕਾਰੀਆਂ ਦੇ ਲਈ ਚਰਚ ਨਿਵਾਸ ਘਰ ਅਤੇ ਕਾੰਫ਼੍ਰੇਸ ਰੂਮ ਬਣਾਇਆ ਗਿਆ ! ਇਸਤੋਂ ਬਾਦ ਇਸ ਜੇਲ ਤੇ ਨਿਗਰਾਨੀ ਰੱਖਣ ਦੇ ਲਈ ਇਸ ਜੇਲ ਦੇ ਵਿੱਚੋ ਵਿਚ ਇਕ ਵਾਚ ਟਾਵਰ ਦਾ ਨਿਰਮਾਣ ਕਰਾਇਆ ਗਿਆ ਜਿਸਦੇ ਨਾਲ ਪੂਰੇ ਜੇਲ ਤੇ ਨਿਗਰਾਨੀ ਰਖੀ ਜਾ ਸਕੇ !

ਕਾਲਾ ਪਾਣੀ ਜੇਲ

ਕਾਲਾ ਪਾਣੀ ਜੇਲ

ਅਤੇ ਇਸਦੇ ਉਪਰ ਇਕ ਬੋਹੋਤ ਵੱਡਾ ਘੰਟਾ ਲਗਾ ਹੋਇਆ ਸੀ ਜਿਸਦੇ ਨਾਲ ਕੋਈ ਸੰਕਟ ਹੋਣ ਤੇ ਇਸਨੂੰ ਬਜਾਇਆ ਜਾਂਦਾ ਸੀ ਇਸਤੋਂ ਬਾਦ ਸ਼ੁਰਵਾਤ ਹੋਈ ਓਕਟਪਸ ਦੀ ਤ੍ਰਾਹ ਬਣੇ 7 ਸ਼ਖ਼ਵਾ ਦੇ ਵਿਚ ਇਸ ਜੇਲ ਦਾ ਨਿਰਮਾਣ ਅਤੇ ਹਰੇਕ ਜੇਲ 3 ਮੰਜਲ ਦੀ ਬਣਾਈ ਗਈ ਅਤੇ ਹਰੇਕ ਜੇਲ ਵਿਚ 696 ਸੇਲ ਬਣਾਏ ਗਏ ਤਾਕਿ ਇਥੇ ਲੈਕੇ ਆਵਣ ਵਾਲੇ ਸਾਰੇ ਕੈਦੀਆਂ ਨੂੰ ਅਲੱਗ ਅਲੱਗ ਸ਼ਖ਼ਵਾ ਦੇ ਵਿਚ ਰਖਿਆ ਜਾ ਸਕੇ ਇਸਦੇ ਵਿਚ ਕੈਦੀਆਂ ਨੂੰ ਅਲੱਗ ਅਲੱਗ ਰੱਖਣ ਦਾ ਮਕਸਦ ਸੀ ਕਿ ਇਥੇ ਰਹਿਣ ਵਾਲੇ ਕੇਦੀ ਇਕ ਦੂਜੇ ਨਾਲ ਸੁਤੰਤਰਤਾ ਦੇ ਲਾਇ ਕੋਈ ਰੜਨੀਤੀ ਨਾ ਬਣਾ ਸਕਣ !

ਹਰੇਕ ਜੇਲ ਦੇ ਕਮਰੇ ਦਾ ਸਾਇਜ 4.5 M X 2.7 ਮੀਟਰ ਸੀ ਅਤੇ 3 ਮੀਟਰ ਦੀ ਉਚਾਈ ਤੇ ਖਿੜਕੀਆਂ ਵੀ ਬਣਾਇਆ ਗਈਆਂ ਸੀ !

ਇਸ ਜੇਲ ਵਿੱਚੋ ਪਜਨਾ ਬੋਹੋਤ ਹੀ ਮੁਸ਼ਕਲ ਸੀ ਇਥੇ ਚਾਰੋ ਪਾਸੇ ਸਮੁੰਦਰ ਹੋਣ ਦੀ ਬਜਾਹ ਨਾਲ ਕੋਈ ਕੇਦੀ ਇਥੋਂ ਭੱਜ ਨਹੀਂ ਸਕਦਾ ਸੀ ਫੇਰ ਵੀ ਇਥੇ 200 ਕੈਦੀਆਂ ਨੇ ਇਥੋਂ ਭਜਨ ਦੀ ਕੋਸ਼ਿਸ਼ ਕੀਤੀ ਜਿਸਦੇ ਵਿਚ ਉਹ ਕਾਮਯਾਬ ਨਾ ਹੋ ਸਕੇ ਅਤੇ ਫੜੇ ਗਏ ਜਿਸਦੇ ਕਰਕੇ ਉਨਾਂਹ ਵਿੱਚੋ ਕਾਇਆ ਨੂੰ ਜੇਲਰ ਨੇ ਫਾਸੀ ਤੇ ਚੜਾ ਦਿੱਤਾ ਜੇਲ ਵਿੱਚੋ ਭਜਨ ਦੇ ਕਰਕੇ !

ਕਾਲਾ ਪਾਣੀ ਦੇ ਜੇਲ ਨੂੰ ਬਣਾਉਣ ਦੇ ਲਈ ਉਸ ਸਮੇ 5 ਲੱਖ 70 ਹਜਾਰ ਦੀ ਲਾਗਤ ਆਇ ਸੀ ! ਇਸਨੂੰ ਲਾਲ ਪੱਥਰਾਂ ਦੇ ਨਾਲ ਬਣਾਇਆ ਗਿਆ ਸੀ ! ਇਸ ਜੇਲ ਦਾ ਕੰਮ 10 ਮਾਰਚ 1906 ਵਿਚ ਪੂਰਾ ਹੋ ਗਿਆ ਇਥੇ ਰਹਿਣ ਵਾਲਿਆਂ ਕੈਦੀਆਂ ਤੇ ਬੋਹੋਤ ਜ਼ੁਲਮ ਕੀਤੇ ਜਾਣਦੇ ਸੀ ਹਰੇਕ ਕੇਦੀ ਨੂੰ 30 ਕਿਲੋ ਤੱਕ ਸਰਸੋਂ ਦਾ ਤੇਲ ਕੋਲੂ ਦੇ ਨਾਲ ਕਢਣਾ ਹੁੰਦਾ ਸੀ ਰੋਜ ਅਤੇ ਜੇ ਉਹ ਇਦਾ ਨਹੀਂ ਕਰਦੇ ਸੀ ਤੇ ਉਨਾਂਹ ਨੂੰ ਬੋਹੋਤ ਬੁਰੀ ਤਰਾਂ ਕੁਟੀਆ ਜਾਂਦਾ ਸੀ !

ਇਥੇ ਕੈਦੀਆਂ ਨੂੰ ਇਨੀ ਮਾੜੇ ਤਰੀਕੇ ਨਾਲ ਸਜਾ ਦਿਤੀ ਜਾਂਦੀ ਸੀ ਜਿਸਦੇ ਨਾਲ ਇਥੇ ਰਹਿਣ ਵਾਲੇ ਕਈ ਕੇਦੀ ਆਤਮਹੱਤਿਆ ਕਰ ਲੈਂਦੇ ਸੀ ਤੇ ਕਈ ਇਥੇ ਪਾਗਲ ਹੋ ਜਾਣਦੇ ਸੀ ਇਥੇ ਰਹਿਣ ਵਾਲਿਆਂ ਕੈਦੀਆਂ ਨੂੰ ਖਾਨ ਦੇ ਲਈ ਘਾਸ ਦੇ ਨਾਲ ਬਣੀ ਸਬਜ਼ੀ ਖਲਾਈ ਜਾਂਦੀ ਸੀ ਤੇ ਪਾਣੀ ਵੀ ਕੀੜੇ ਮਕੌੜੇ ਨਾਲ ਭਰਿਆ ਗੰਦਾ ਪਾਣੀ ਦਿੱਤਾ ਜਾਂਦਾ ਸੀ ਜਿਸਨੂੰ ਖਾਨ ਪੀਣ ਨਾਲ ਕਾਇਆ ਕੈਦੀਆਂ ਦੀ ਮੌਤ ਹੋ ਗਈ !

ਕਾਲਾ ਪਾਣੀ ਜੇਲ

ਕਾਲਾ ਪਾਣੀ ਜੇਲ

ਉਸ ਜਗਾਹ ਤੇ ਕੈਦੀਆਂ ਨੂੰ 2 ਵਰਤਣ ਦਿਤੇ ਜਾਣਦੇ ਸੀ ਜਿਸਦੇ ਵਿੱਚੋ 1 ਨੂੰ ਉਹ ਖਾਣਾ ਖਾਨ ਦੇ ਲਈ ਅਤੇ ਦੂਜੇ ਪਾਂਡੇ ਨੂੰ ਵਾਸ਼ਰੂਮ ਸ਼ੋਚ ਲਈ ਵਰਤੇਦੇ ਸੀ ਜਿਸਨੂੰ ਉਹ ਰੋਜ਼ ਧੋਕੇ ਬਾਰ ਬਾਰ ਓਹੀ ਵਰਤਦੇ ਸੀ ! ਕਾਲਾ ਪਾਣੀ ਵਿਚ ਕੈਦੀਆਂ ਕੋਲ ਨਾ ਤੇ ਰਜ਼ਾਈ ਹੁੰਦੀ ਸੀ ਨਾ ਤੇ ਕਮਬਲ ਉਨਾਂਹ ਨੂੰ ਉਦਾ ਹੀ ਸੋਨਾ ਪੈਂਦਾ ਸੀ ਪੁੰਜੇ ਹੀ ਅਤੇ ਜਦੋ ਵੀ ਕਿਸੇ ਕੇਦੀ ਨੇ ਉਥੇ ਕਿਸੇ ਸਮਾਨ ਦੇ ਲਈ ਮੰਗ ਕੀਤੀ ਤੇ ਉਸਨੂੰ ਇਨੀ ਭਿਆਨਕ ਸਜਾ ਦਿਤੀ ਜਾਂਦੀ ਸੀ ਜਿਸਦੀ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ !

ਦੂਜੇ ਯੁੱਧ ਦੇ ਦੌਰਾਨ ਇਥੇ ਜਪਾਨ ਨੇ ਕਬਜਾ ਕਰ ਲਿਆ ਅਤੇ ਅੰਗਰੇਜਾਂ ਨੂੰ ਹੀ ਉਸ ਜੇਲ ਵਿਚ ਬੰਦੀ ਬਣਾ ਲਿਆ ਅਤੇ ਨਾਲ ਹੀ ਜਪਾਨ ਨੇ ਉਸ ਜੇਲ ਦੇ ਦੂਜੇ ਭਾਗ ਨੂੰ ਉਸੇ ਸਮੇ ਢਾ ਦਿੱਤਾ ਅੱਜ ਦੇ ਸਮੇ ਇਥੇ ਲੋਕ ਇਸਨੂੰ ਦੇਖਣ ਦੇ ਲਈ ਦੂਰੋਂ ਦੂਰੋਂ ਆਉਂਦੇ ਨੇ !

ਕਾਲਾ ਪਾਣੀ ਜੇਲ ਕਿਸਨੇ ਬਣਾਇਆ ਸੀ ?

ਕਾਲਾ ਪਾਣੀ ਜੇਲ ਬਰਿਟਿਸ਼ ਹਕੂਮਤ ਨੇ ਬਣਾਇਆ ਸੀ !

ਕਾਲਾ ਪਾਣੀ ਜੇਲ ਕਿਥੇ ਹੈ ?

ਕਾਲਾ ਪਾਣੀ ਜੇਲ ਐਂਡੋਬਰ ਨਿਕੋਬਾਰ ਦੇ ਇਕ ਦੀਪ ਤੇ ਹੈ !

ਕਾਲਾ ਪਾਣੀ ਜੇਲ ਦਾ ਨਾਮ ਕਿਵੇਂ ਪੇਆ ?

ਚਾਰੋ ਪਾਸੇ ਸਮੁੰਦਰ ਹੋਣ ਕਰਕੇ ਇਸਦਾ ਨਾਮ ਕਾਲਾ ਪਾਣੀ ਦੀ ਜੇਲ ਬਾਜੋ ਜਾਣਿਆ ਜਾਨ ਲੱਗਾ !

Leave a Comment