ਦਲੀਪ ਕੌਰ ਟਿਵਣਾ ਕੌਣ ਹੈ ? WHO IS DALIP KAUR TIWANA
ਦਲੀਪ ਕੌਰ ਟਿਵਾਣਾ ਇਕ ਕਹਾਣੀਕਾਰ, ਨਾਵਲ ਲੇਖਿਕਾ ਸਨ ! ਇਹਨਾਂ ਨੇ ਕਈ ਐਵਾਰਡ ਜਿਤੇ ਸਨ ਇਹ ਪੰਜਾਬ ਯੂਨੀਵਰਸਿਟੀ ਤੋਂ PHD ਪੰਜਾਬੀ ਵਿਚ ਕਰਨ ਵਾਲੀ ਪਹਿਲੀ ਮਹਿਲਾ ਸਨ ! ਇਨ੍ਹਾਂ ਦਾ ਜਨਮ 4 ਮਈ 1935 ਲੁਧਿਆਣਾ ਦੇ ਪਿੰਡ ਰੱਬੋ ਉੱਚੀ ਵਿਖੇ ਹੋਇਆ ! ਇਨ੍ਹਾਂ ਦਾ ਔਰਤਾਂ ਦੇ ਲਾਇ ਬੋਹੋਤ ਉੱਚ ਵਿਚਾਰ ਸਨ ਪੁਰਾਣੇ ਸਮੇ ਚੋ ਪੜਿ ਲਿਖੀ ਔਰਤਾਂ ਵੀ ਮਾਰਦਾ ਦੇ ਬਰਾਬਰ ਹੱਕ ਨਹੀਂ ਸੀ ਰੱਖਦਿਆਂ ਇਹ ਆਪਣੇ ਦਰਦ ਦੁੱਖ ਕਿਤਾਬ ਲਿਖ ਕੇ ਜਾਹਿਰ ਕਰਦੇ ਸਨ !
ਦਲੀਪ ਕੌਰ ਟਿਵਣਾ ਜੀਵਨ ਬਾਰੇ ? DALIP KAUR TIWANA LIFESTYLE
ਦਲੀਪ ਕੌਰ ਟਿਵਾਣਾ ਨੂੰ ਪੜ੍ਹਨ ਵਾਲੇ ਲਾਇਬ੍ਰੇਰੀ ਚੋ ਕਿੰਨਾ ਸਮੇ ਗੁਜਾਰ ਦਿੰਦੇ ਸਨ ਇਸ ਉਡੀਕ ਚੋ ਕਿ ਦਲੀਪ ਕੌਰ ਟਿਵਾਣਾ ਦੀ ਕੋਈ ਬੁਕ ਯਾ ਨਾਵਲ ਆਈ ਹੋਊ ਗਾ ! ਇਨ੍ਹਾਂ ਨੂੰ ਨੇੜੇ ਤੋਂ ਜਾਨਣ ਵਾਲੇ ਕਹਿੰਦੇ ਸਨ ਜਦ ਵੀ ਇਹ ਕੋਈ ਵੀ ਨਾਵਲ ਯਾ ਕਵਿਤਾ ਲਿਖਦੇ ਸਨ ਅਤੇ ਆਪਣੇ ਲਿਖਤਾਂ ਨੂੰ ਦੂਜੀਆਂ ਸਾਮਣੇ ਜਯੋਨਦਯਾ ਕਰ ਦਿੰਦੀ ਹੈ !
ਇਨ੍ਹਾਂ ਦੀਆ ਕਹਾਣੀਆਂ ਮਾਵਾਂ ਬਲੋਂ ਦੱਸਿਆ ਆਪਣੀਆਂ ਧੀਆਂ ਨੂੰ ਗੱਲਾਂ ਵਾਂਗੂ ਹੁੰਦੀਆਂ ਸੀ ! ਇਨ੍ਹਾਂ ਦਾ 10 ਸਾਲ ਦੀ ਉਮਰ ਵਿਚ ਇਨ੍ਹਾਂ ਦੀ ਭੂਆ ਨੇ ਰਿਸ਼ਤਾ ਆਪਣੀ ਨਨਾਣ ਦੇ ਮੁੰਡੇ ਨਾਲ ਕਰਵਾ ਦਿੱਤਾ ਸੀ !
ਦਲੀਪ ਕੌਰ ਟਿਵਣਾ ਦਾ ਵਿਆਹ DALIP KAUR TIWANA MARRIAGE
ਪਰ ਵਿਆਹ ਤੋਂ ਬਾਦ ਸਾਮਣੇ ਵਾਲੇ ਜਦੋ ਮਕਲਵਾ ਲੈਣ ਨਾ ਆਏ ਤੇ ਇਨ੍ਹ ਨੇ ਸੋਚ ਲਿਆ ਕਿ ਵਿਆਹ ਜਿੰਦਗੀ ਚੋ ਨਹੀਂ ਕਰਨਾ ! ਪਰ ਕੁਦਰਤ ਨੂੰ ਕੁਝ ਹੋਰ ਹੀ ਪਸੰਦ ਸੀ ! ਦਲੀਪ ਕੌਰ ਲੱਖਾਂ ਔਰਤਾਂ ਦੇ ਤੜਪਦੇ ਦਿਲ ਦੀ ਗੱਲ ਆਪਣੇ ਕਵਿਤਾ ਰਹੀ ਸਬ ਨੂੰ ਦੱਸਦੀ ਹੈ ! ਬਸ ਜ਼ਬਾਨ ਤੋਂ ਕਹਿ ਕੇ ਦੱਸਣ ਦੀ ਹਿੰਮਤ ਨਹੀਂ ਸੀ ਕਰਦੀ ! ਇਨ੍ਹਾਂ ਦੀ ਸਹੇਲੀ ਦੱਸਦੀ ਹੈ ਕਿ ਚੰਗੇ ਘਰ ਦੀ ਔਰਤਾਂ ਨੂੰ ਉੱਚੀ ਬੋਲਣਾ ਯਾ ਹਸਨ ਦਾ ਹੱਕ ਨਹੀਂ ਸੀ ਰੱਖਦਿਆਂ ਉਹ ਅਕਸਰ ਕਹਿੰਦੇ ਸਨ ਕਿ ਜਿੰਦਗੀ ਦੀ ਸਬ ਤੋਂ
ਸੱਚੀ ਕਿਤਾਬ ਹਾਲੇ ਲਿਖਣੀ ਬਾਕੀ ਹੈ ! ਪਰ ਮੈਂ ਜਾਣਦੀ ਹਾਂ ਕਿ ਇਹ ਕਿਤਾਬ ਵੀ ਲੱਖਾਂ ਦੇ ਹੱਥਾਂ ਚੋ ਜਾਏਗੀ ! ਉਸਨੂੰ ਮਹੋਬਤ ਕਰਨ ਵਾਲਿਆਂ ਕੁੜੀਆਂ ਆਪਣੀ ਜਿੰਦਗੀ ਦੀ ਕਿਤਾਬ ਆਖਣ ਗਿਆ !
ਦਲੀਪ ਕੌਰ ਟਿਵਾਣਾ ਦੀ ਸਿਖਿਆ ? DALIP KAUR TIWANA STUDY
ਦਲੀਪ ਕੌਰ ਟਿਵਾਣਾ ਆਪਣੇ ਭੂਆ ਕੋਲ ਰਹਿੰਦੇ ਸਨ ਇਨ੍ਹ ਦੀ ਭੂਆ ਦੀ ਕੋਈ ਔਲਾਦ ਨਹੀਂ ਹੁੰਦੀ ਇਸ ਲਾਇ ਉਹ ਦਲੀਪ ਕੌਰ ਟਿਵਾਣਾ ਨੂੰ ਗੋਦ ਲੈ ਲੈਂਦੇ ਸਨ ! ਇੰਨ੍ਹ ਦਾ ਕਹਿਣਾ ਹੈ ਜਦੋ ਮੈਂ ਪਹਿਲੇ ਦਿਨ ਸਕੂਲ ਪੜ੍ਹਨ ਗਈ ਤੇ ਇਨ੍ਹ ਦੇ ਟਿੱਚਰ ਵਲੋਂ ਇਨ੍ਹ ਦੇ ਇਕ ਦੋਸਤ ਨੂੰ ਚਪੇੜ ਮਾਰ ਦਿਤੀ ਜਿਸ ਗੱਲ ਨੂੰ ਇਨ੍ਹ ਨੇ ਦਿਲ ਤੇ ਲੈ ਲਿਆ ਤੇ ਘਰ ਆ ਕੇ ਆਪਣੇ ਭੂਆ ਨੂੰ ਕਿਹਾ ਨੂੰ ਹੁਣ ਸਕੂਲ ਨਹੀਂ ਜਾਨ ਗੇ ! ਪਰ ਹੋਲੀ ਹੋਲੀ ਜਦੋ ਇਹ MA ਦੀ ਸਿਖਿਆ ਕਰ ਰਹੇ ਸਨ ਤੇ ਪੰਜਾਬੀ ਵਿਚ ਕਲਾਸ ਚੋ ਸਬ ਤੋਂ ਘਟ ਨੰਬਰ ਆਏ ਜਿਸ ਕਰ ਕੇ ਇਕ ਪ੍ਰੋਫੈਸਰ ਨੇ ਦੂਜੇ ਪਰਫੇਸਰ ਨੂੰ ਕਿਹਾ ਕਿ ਇਹ ਪਾਸ ਤੇ ਹੋ ਜਾਇਗੀ ਤੇ ਇਨ੍ਹ ਦੇ ਪ੍ਰੋਫੈਸਰ ਵਲੋਂ ਕਿਹਾ ਗਯਾ ਕਿ ਇਹ ਤੇ ਕਲਾਸ ਚੋ ਟਾਪ ਵੀ ਕਰ ਸਕਦੀ ਹੈ ! ਇਹ ਸ਼ਬਦ ਨੂੰ ਇਨ੍ਹ ਨੇ ਸੱਚ ਕਰਕੇ ਦਿਖਯਾ ਤੇ ਕਲਾਸ ਚੋ ਟਾਪ ਕੀਤੀ .
ਦਲੀਪ ਕੌਰ ਟਿਵਾਣਾ : ਪੰਜਾਬੀ ਕਹਾਣੀਆਂ
ਇਕ ਦਿਨ ਮੇਰੇ ਕੋਲ ਕੁਝ ਨੌਜਵਾਨ ਮੁੰਡੇ ਆਏ। ਬੜੇ ਚਿੰਤਾਤੁਰ ਹੋ ਕੇ ਆਖਣ ਲੱਗੇ, ‘‘ਮੈਡਮ, ਸਾਰਾ ਹੀ ਪੰਜਾਬ ਨਸ਼ਿਆਂ ਵਿਚ ਗਰਕ ਹੁੰਦਾ ਜਾ ਰਿਹਾ ਤੁਸੀਂ ਕੁਝ ਸੋਚੋ, ਕੁਝ ਕਰੋ।’’
ਮੈਂ ਉਨ੍ਹਾਂ ਨੂੰ ਆਖਿਆ, ‘‘ਜਦੋਂ ਤਕ ਸਾਡੇ ਲੀਡਰ ਤੇ ਪੁਲੀਸ ਇਸ ਨੂੰ ਕਮਾਈ ਦਾ ਵੱਡਾ ਧੰਦਾ ਬਣਾਈ ਰੱਖਣਗੇ ਉਦੋਂ ਤਕ ਇਸ ਦਾ ਇਲਾਜ ਔਖੈ।’’ ਹੁਣ ਕਿਉਂਕਿ ਲੋਕ ਜ਼ਿੰਦਗੀ ਲਈ ਅਤਿ ਜ਼ਰੂਰੀ ਦੋ ਚੀਜ਼ਾਂ ਰੱਬ ਅਤੇ ਮੌਤ ਨੂੰੂ ਭੁੱਲ ਗਏ ਹਨ, ਇਸ ਲਈ ਕਿਸੇ ਵੀ ਗੱਲ ਦੇ ਕੋਈ ਅਰਥ ਨਹੀਂ ਰਹਿ ਗਏ। ਇਸ ਬਾਰੇ ਸੋਚਦੀ ਤਾਂ ਮੈਂ ਬਹੁਤ ਆਂ। ਇਕ ਵਾਰੀ ਮੈਂ ਨਵੇਂ ਸ਼ਹਿਰ ਕੋਲ ਢਾਹਾਂ ਕਲੇਰਾਂ ਪਿੰਡ ਦੇ ਬੜੇ ਵੱਡੇ ਹਸਪਤਾਲ ਵਿਚ ਗਈ ਜਿੱਥੇ ਨਸ਼ਾ ਛੁਡਾਊ ਕੇਂਦਰ ਹੈ। ਉੱਥੇ ਅਮੀਰਾਂ ਲਈ ਪੰਜ ਸੌ ਰੁਪਏ ਰੋਜ਼ਾਨਾ ’ਤੇ ਕਮਰਾ, ਵਿਚੇ ਖਾਣਾ, ਦਵਾਈਆਂ ਤੇ ਇਲਾਜ। ਦੂਸਰਾ ਆਮ ਲੋਕਾਂ ਲਈ ਸੌ ਰੁਪਏ ਰੋਜ਼ਾਨਾ ’ਤੇ ਕਮਰਾ ਹੈ। ਤੀਸਰਾ ਗਰੀਬ ਲੋਕਾਂ ਲਈ ਮੁਫ਼ਤ ਵਾਰਡ ਜਿੱਥੇ ਡਾਕਟਰੀ ਸਹਾਇਤਾ, ਦਵਾਈਆਂ ਤੇ ਰੋਟੀ ਸਭ ਮੁਫ਼ਤ ਹਨ। ਸਭ ਲਈ ਰੋਟੀ ਇੱਕੋ ਜਿਹੀ ਗੁਰਦੁਆਰਿਓਂ ਬਣ ਕੇ ਆਉਂਦੀ ਹੈ। ਯੋਗ ਤੇ ਵਰਜਿਸ਼ ਵੀ ਕਰਵਾਈ ਜਾਂਦੀ ਹੈ। ਆਥਣ ਸਵੇਰ ਗੁਰਦੁਆਰੇ ਵੀ ਲੈ ਕੇ ਜਾਂਦੇ ਨੇ ਤੇ ਮਨੋਵਿਗਿਆਨੀ ਵੀ ਸਮਝਾਉਂਦੇ ਹਨ। ਮੈਂ ਬੇਨਤੀ ਕੀਤੀ ‘‘ਬਾਬਾ ਜੀ ਜ਼ਮੀਨ ਅਸੀਂ ਦੇ ਦਿਆਂਗੇ ਸਾਡੇ ਪਿੰਡ ਵੀ ਨਸ਼ਾ ਛੁਡਾਊ ਕੇਂਦਰ ਖੋਲ੍ਹ ਦੇਵੋ।’’ ਉਹ ਆਖਣ ਲੱਗੇ, ‘‘ਬੀਬੀ ਇਹ ਵੱਡਾ ਕੰਮ ਹੈ ਜਿਹੜਾ ਵੀ ਤੁਹਾਡੇ ਪਿੰਡ ਦਾ ਬੰਦਾ ਤੁਹਾਡਾ ਨਾਂ ਲੈ ਕੇ ਆਏਗਾ ਅਸੀਂ ਪੂਰੀ ਮਦਦ ਕਰਾਂਗੇ।’’ ਸਾਨੂੰ ਚਾਹੀਦਾ ਹੈ ਕਿ ਸਰਕਾਰ ’ਤੇ ਦਬਾਅ ਪਾ ਕੇ ਅਜਿਹੇ ਨਸ਼ਾ ਛੁਡਾਊ ਕੇਂਦਰ ਖੁੱਲ੍ਹਵਾਏ ਜਾਣ, ਨਸ਼ੇ ਦੇ ਕਾਰਨ ਸਮਝ ਕੇ ਉਹ ਹੱਲ ਕੀਤੇ ਜਾਣ। ਆਲਾ-ਦੁਆਲਾ ਤੇ ਘਰ ਦੇ ਨਸ਼ੱਈ ਨੂੰ ਝਿੜਕਣ ਦੀ ਥਾਂ ਉਸ ਨੂੰ ਇਕ ਰੋਗੀ ਸਮਝ ਕੇ ਉਸ ਦੀ ਸਹਾਇਤਾ ਕੀਤੀ ਜਾਵੇ। ਸੂਬੇ ਅੰਦਰ ਨਸ਼ਿਆਂ ਦੇ ਦਾਖਲੇ ਉੱਤੇ ਚੌਕਸੀ ਵਧਾਈ ਜਾਵੇ ਤੇ ਸਾਰੇ ਲੋਕ ਇਸ ਪੱਖੋਂ ਚੇਤੰਨ ਹੋਣ ਖਾਸ ਕਰ ਨੌਜਵਾਨ ਪੀੜ੍ਹੀ। ਉਨ੍ਹਾਂ ਨੂੰ ਮਨੁੱਖੀ ਜ਼ਿੰਦਗੀ ਦੀ ਅਹਿਮੀਅਤ ਸਮਝਾਈ ਜਾਵੇ ਫੇਰ ਹੀ ਕੁਝ ਹੋ ਸਕਦੈ। ਮੇਰੇ ਕੋਲ ਆਏ ਨੌਜਵਾਨ ਮੈਨੂੰ ਆਖਣ ਲੱਗੇ, ‘‘ਤੁਸੀਂ ਇਕ ਸੁਨੇਹਾ ਸਾਨੂੰ ਲਿਖ ਕੇ ਦੇ ਦਿਓ ਜਿਹੜਾ ਅਸੀਂ ਪਿੰਡ-ਪਿੰਡ ਪਹੁੰਚਾ ਦੇਈਏ। ਇਸ ਤਰ੍ਹਾਂ ਵੱਖਰੇ-ਵੱਖਰੇ ਵੱਡੇ ਲੋਕਾਂ ਤੋਂ ਮਿਲੇ ਸੁਨੇਹੇ ਸ਼ਾਇਦ ਦੋਸ਼ੀ ਕਰਤੇ ਧਰਤਿਆਂ ਦੀ ਪਾਪੀ ਆਤਮਾ ਨੂੰ ਹਲੂਣ ਸਕਣ ਤੇ ਨੌਜਵਾਨਾਂ ਨੂੰ ਕੋਈ ਸੇਧ ਦੇ ਸਕਣ।