ਰੂਹ SOUL
- ਰੂਹ ਕਿਨਾਰੇ ਬੇਹ ਸਾਜਨਾ
- ਤੈਨੂੰ ਜੀ ਭਰ ਕੇ ਤੱਕਣ ਨੂੰ ਦਿਲ ਕਰਦਾ
- ਕੀਨੇ ਅਰਸਾ ਹੋਗੇ ਤੈਨੂੰ ਦੇਖੇ ਨੂੰ
- ਇਕ ਬਾਰ ਰੱਜ ਕੇ ਦੇਖਣ ਨੂੰ ਦਿਲ ਕਰਦਾ
ਰੂਹ ਵਾਲੀ ਗੱਲ ਹਮੇਸ਼ਾ ਕਿਸੇ ਖਾਸ ਅਗੇ ਹੀ ਕਰ ਹੁੰਦੀ ਹੈ ਤੇ ਮੈਂ ਤੁਹਾਨੂੰ ਸਬ ਨੂੰ ਬੋਹੋਤ ਖਾਸ ਸਮਝ ਕੇ ਦਿਲ ਦੀ ਗੱਲ ਸਾਂਝੀ ਕਰਨਾ ਚੋਂਦਾ ਹਾਂ ! ਜਿੰਦਗੀ ਹਮੇਸ਼ਾ ਇਕੋ ਜਹੀ ਨਹੀਂ ਰਹਿੰਦੀ ਕੱਦੀ ਚੰਗੇ ਤੇ ਕਦੀ ਮਾੜੇ ਦਿਨ ਜਿੰਦਗੀ ਦਾ ਹਿੱਸਾ ਸਨ ! ਪਰ ਇਕ ਚੰਗੇ ਇਨਸਾਨ ਦੀ ਭਾਲ ਹਮੇਸ਼ਾ ਆਪਣੇ ਆਪ ਚੋ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਕੋਈ ਪਤਾ ਨਹੀਂ ਕਦ ਕੀਨੇ ਤੁਰ ਜਾਣਾ ਇਸ ਜਹਾਨ ਨੂੰ ਛੱਡ ਕੇ !
ਮਾਂ ਪੈ ਦੀ ਇਜ੍ਜਤ ਕਰ RESPECT MOM DAD
- ਮਾਂ ਪੈ ਦੀ ਇਜ੍ਜਤ ਕਰ
- ਰੱਬ ਨੂੰ ਲਾਬਦਾ ਕਿ ਫਿਰਦਾ
- ਘਰੇ ਹੈ ਮੰਦਿਰ ਘਰੇ ਹੈ ਮਸਜਿਦ
- ਵਿਚ ਪਹਾੜਾ ਕਿ ਰੱਖਿਆ
ਇਜ੍ਜਤ RESPECT
ਜਿੰਦਗੀ ਵਿਚ ਇਜ੍ਜਤ ਕਮਾਵਨ ਨੂੰ ਕਿੰਨਾ ਸਮਾਂ ਲੱਗ ਜਾਂਦਾ ਹੈ ! ਪਰ ਗਵੋਨ ਨੂੰ ਕੋਛ ਸੈਕੰਡ ਹੀ ਲਗਦੇ ਹਨ ਇਸ ਲਾਇ ਹਮੇਸ਼ਾ ਕਿਸੇ ਨੂੰ ਕੋਈ ਗੱਲ ਕਹਿਣ ਤੋਂ ਪਹਿਲਾਂ ਲੱਖ ਵਾਰ ਸੋਚੋ ! ਜੇ ਕੋਈ ਮੰਦਾ ਬੋਲਦਾ ਉਸਨੂੰ ਬੋਲਣ ਦੋ ਸੋਚੋ ਰੱਬ ਨੇ ਸਬ ਨੂੰ ਇਕੋ ਜੇਹਾ ਬਣਾਇਆ ਹੈ ਅਗਲੇ ਦੀ ਸੋਚ ਨੂੰ ਦੇਖ ਕੇ ਤੁਸੀਂ ਵੀ ਓਹਦੇ ਵਾਂਗ ਨਾ ਬਣੋ ਭਗਤ ਕਬੀਰ ਜੀ ਦੇ ਬੋਹੋਤ ਸੋਹਣੇ ਬੋਲ ਨੇ ਕਿ
- ਐਸੀ ਬਾਣੀ ਬੋਲੀਏ ਕਿ ਮਨ ਕਾ ਆਪਾ ਖੋਏ
- ਓਰਨ ਕੋ ਸ਼ੀਤਲ ਕਰੇ ਖੁਦ ਹੀ ਸ਼ੀਤਲ ਹੋਏ
ਇਸਦਾ ਮਤਲਬ ਹੈ ਕਿ ਹਮੇਸ਼ਾ ਇੰਜ ਬੋਲੋ ਕਿ ਸੁਨਨ ਵਾਲਾ ਆਪਣਾ ਆਪਾ ਜਾ ਤੁਹਾਡੇ ਰੰਗ ਚੋ ਰੰਗ ਜਾਵੇ ਤੇ ਜੇ ਅਸੀਂ ਕਿਸੇ ਦਾ ਚੰਗਾ ਕਰਦੇ ਹਾਂ ਤੇ ਅਸੀਂ ਅਪਣੇ ਆਪ ਹੀ ਚੰਗੇ ਹੁੰਦੇ ਜਾਂਦੇ ਹਾਂ
ਬੁਰੇ ਅਤੇ ਚੰਗੇ ਵਿਚਾਰ GOOD AND BAD WORDS
ਰੱਬ ਨੇ ਦਿਮਾਗ ਬੋਹੋਤ ਸੋਹਣੀ ਚੀਜ ਬਣਾਈ ਹੈ ਜੇ ਅਸੀਂ ਇਸਨੂੰ ਕੋਈ ਸਵਾਲ ਪੁਛੀਏ ਤੇ ਇਹ ਹਜਾਰਾਂ ਰਸਤੇ ਦੱਸਦਾ ਹੈ ਉਹ ਚੰਗੇ ਵੀ ਹੋ ਸਕਦੇ ਹਨ ਤੇ ਮਾੜੇ ਵੀ ਅਗਰ ਹਮੇਸ਼ਾ ਮਨ ਵਿਚ ਵਿਚਾਰ ਓਂਦੇ ਰਹਿੰਦੇ ਹਨ ਤੇ ਤੁਸੀਂ ਖੁਸ਼ ਹੋ ਜਾਓ ਤੇ ਸੋਚੋ ਤੁਹਾਡਾ ਦਿਮਾਗ ਸਹੀ ਕੱਮ ਕਰ ਰਿਹਾ ਹੈ ! ਕਿਉਂਕਿ ਰੱਬ ਨੇ ਦਿਮਾਗ ਬਣਾਇਆ ਹੀ ਸੋਚਣ ਬਸਤੇ ਹੈ ਇਸਚੋ ਤੁਹਾਡੀ ਗਲਤੀ ਹੈ ਤੁਸੀਂ ਉਸ ਨੂੰ ਮਾੜੇ ਚੰਗੇ ਦਾ ਨਾਮ ਦੇ ਰਹੇ ਹੋ ਅਤੇ ਇਹ ਤੁਹਾਡਾ ਫੈਸਲਾ ਹੈ ਕਿ ਤੁਸੀਂ ਕੇਹੜੇ ਵਿਚਾਰ ਤੇ ਗੋਰ ਕਰਨਾ ਹੈ ਤੇ ਕਿਸ ਤੇ ਨਹੀਂ !
ਰੱਬ GOD
ਰੱਬ ਇਕ ਸੱਚ ਹੈ ਜਿਸਨੂੰ ਨਕਾਰਿਆ ਨਹੀਂ ਜਾ ਸਕਦਾ ਜੇ ਤੁਹਾਨੂੰ ਕਦੀ ਸ਼ੱਕ ਹੋਵੇ ਤੇ ਘਰੋਂ ਬਾਹਰ ਨਿਕਲ ਕੇ ਖੁਲੇ ਅਸਮਾਨ ਵੱਲ ਠੰਡੇ ਦਿਮਾਗ ਨਾਲ ਦੇਖੋ ਤੇ ਸੋਚ ਤੇ ਖੁਦ ਤੋਂ ਸਵਾਲ ਕਰੋ ਇਹ ਇਡਾ ਸੰਸਾਰ, ਹਵਾ, ਪਾਣੀ, ਊਰਜਾ, ਖੁਸ਼ਬੂ, ਇਹ ਸਬ ਕਿ ਹੈ ਤੇ ਕਿਸਨੇ ਬਣਾਈ ਹੈ ! ਜੇ ਫਰ ਵੀ ਨਾ ਜਕੀਨ ਹੋਵੇ ਤੇ ਇਕ ਹੌਸਪੀਟਲ ਵਿਚ ਮਰਦੇ ਹੋਏ ਇਨਸ ਤੋਂ ਸਵਾਲ ਕਰੋ ਕਿ ਰੱਬ ਹੈ ਕਿ ਨਹੀਂ ਮੇਨੂ ਨਾਈ ਲੱਗਦਾ ਕਿ ਉਹ ਕੋਈ ਲਾਲਚ ਜਾ ਕਿਸੀ ਹੋਰ ਨੂੰ ਮੁਖ ਰੱਖਦੇ ਤੁਹਾਨੂੰ ਛੁਠ ਬੋਲੁ ਉਹ ਕਹੁ ਕਿ ਰੱਬ ਹੈ ਤੇ ਸਾਰਾ ਸੰਸਾਰ ਉਸਦਾ ਬਣਾਇਆ ਹੈ ! ਰੱਬ ਕਨ ਕਨ ਚੋ ਬਸਦਾ ਹੈ !
ਖੁਸ਼ੀ ਦਾ ਰਸਤਾ ਕੇਹੜਾ ਹੈ WAY OF HAPPINESS
ਜਿੰਦਗੀ ਇਕ ਉਲਜੰਨ ਭਰੀ ਹੈ ਜੇ ਉਸ ਨੂੰ ਸਮੇ ਤੇ ਸੁਲਜਾਇਆ ਨਾ ਜਿਵੇਂ ਤੇ ਜਿੰਦਗੀ ਦਾ ਬੋਹੋਤ ਕੀਮਤੀ ਵਖਤ ਲੰਗਨ ਤੋਂ ਬਾਦ ਸਮਝ ਓਂਦੀ ਹੈ ਮੈਂ ਇਸ ਛੋਟੀ ਉਮਰੇ ਇਕ ਚੀਜ ਤੇ ਸਿੱਖੀ ਹੈ ਜੇ ਤੁਸੀਂ ਜਿੰਦਗੀ ਚੋ ਕੋਛ ਨਹੀਂ ਬਣ ਸਕਦੇ ਤੇ ਇਕ ਚੰਗਾ ਇਨਸਾਨ ਜਰੂਰ ਬਣੋ ਕਿਸੇ ਦਾ ਭਲਾ ਮੰਗਣਾ ਕਿਸੇ ਨੂੰ ਔਖੇ ਸਮੇ ਚੋ ਮਦਦ ਕਰਨੀ ਜੇ ਲੋੜ ਪਵੇ ਤੇ ਆਪਣੇ ਸ਼ਰੀਰ ਦਾ ਮਾਸ ਵੱਡ ਕੇ ਵੀ ਉਸਦੀ ਮਦਦ ਕਰੋ ਇਹ ਇਕ ਅਕਲੋਤਾ ਰਸਤਾ ਹੈ ਜਿੰਦਗੀ ਨੂੰ ਸਹੀ ਮਾਰਗ ਤੇ ਪੌਣ ਦਾ ਅਤੇ ਖੁਸ਼ ਰਹਿਣ ਦਾ ! ਖੁਸ਼ੀ ਦਾ ਅਰਥ ਜਾਂ ਮਤਲਬ ਕਾਰਾ, ਕੋਠੀਆਂ, ਤੇ ਬੋਹੋਤ ਸਾਰਾ ਪੈਸਾ ਨਹੀਂ ਹੈ ਇਹ ਕੋਛ ਸਮੇ ਲਈ ਖੁਸ਼ੀ ਦੇ ਸਕਦੀ ਹੈ ਪਰ ਅਸਲੀ ਖੁਸ਼ੀ ਖੁਦ ਵਿਚ ਝਾਂਕੀ ਮਾਰ ਕੇ ਦੇਖਣਾ ਹੈ !
- ਇਹ ਕੁਦਰਾਰਤ ਹੈ ਸਬ ਤੋਂ ਚੰਗਾ ਬਿਨ ਮੰਗੇ ਸਬ ਕੋਛ ਦਿੰਦਾ ਹੈ
- ਜੇ ਬਿਨ ਮੰਗੇ ਸਬ ਕੋਈ ਦੇ ਦਵੇ ਕਿ ਲੋੜ ਹੈ ਥਾਂ ਥਾਂ ਮੰਗਣ ਦੀ
- ਉਸ ਰੱਬ ਦਾ ਨਾਮ ਹੈ ਕੁਦਰਤ ਤੇ ਰੱਬ ਤੋਂ ਬੱਡੀ ਕੋਈ ਚੀਜ ਨਹੀਂ
ਰੱਬ ਨੇ ਇਨਾ ਸੋਹਣਾ ਸ਼ਰੀਰ ਸਬ ਦਾ ਬਣਾ ਕੇ ਦਿੱਤਾ ਹੈ ਇਸਨੂੰ ਸਹੀ ਇਸਤੇਮਾਲ ਕਰਨਾ ਸਿੱਖੋ ਕਿਸੀ ਵੱਲ ਦੇਖ ਕੇ ਉਸ ਵਾਂਗ ਬਣਨਾ ਜਾਂ ਕੰਪੇਰ ਕਰਨਾ ਕਿ ਉਹ ਬੋਹੋਤ ਸੋਹਣਾ ਹੈ ਓਦੇ ਕੋਲ ਇਹ ਵੀ ਹੈ ਉਹ ਵੀ ਹੈ ਮੇਰੇ ਕੋਲ ਨਹੀਂ ਹੈ ! ਇਹ ਵਿਚਾਰ ਕਦੀ ਤੁਹਾਨੂੰ ਖੁਸ਼ ਨਹੀਂ ਹੋਣ ਦੇਣਗੇ ! ਸਬ ਦਾ ਭਲਾ ਹੋਵੇ ਤੇ ਸਬ ਖੁਸ਼ ਰੈਣ ਦੇ ਬੋਲ ਹੀ ਅਸਲ ਖੁਸ਼ੀ ਦਾ ਰਸਤਾ ਹੈ !
——————————————————–
ਮੈਂ ਨਾਵਾਂ ਨਾਵਾਂ ਪੰਜਾਬੀ ਲਿਖਣੀ ਸ਼ੁਰੂ ਕੀਤੀ ਹੈ ਕੋਛ ਲਿਖਣ ਚੋ ਅਗਰ ਗਲਤ ਹੋਇਆ ਹੋਵੇ ਤੇ ਮਾਫੀ ਤੇ ਜੇ ਚੰਗਾ ਲਗਾ ਹੋਵੇ ਤੇ ਕੰਮੈਂਟ ਜਰੂਰ ਕਰੋ ਥਨਵਾਦ