Shiv kumar Btalvi 

ਮਾਏ ਨੀ ਮਾਏ ਮੈਂ ਇਕ ਸ਼ਿਕਰਾ ਯਾਰ ਬਣਾਇਆ 

ਮਾਏ ਨੀ ਮਾਏ ਮੈਂ ਇਕ ਸ਼ਿਕਰਾ ਯਾਰ ਬਣਾਇਆ ਉਹਦੇ ਸਿਰ ਤੇ ਕਲਗੀ ਤੇ ਉਹਦੇ ਪੈਰੀ ਝਾਂਜਰ ਤੇ ਉਹ ਚੋਗ ਚੋਗੀਦਾ ਆਇਆ ਨੀ ਮੈਂ ਵਾਰੀ ਜਾਂ !

T

ਇਕ ਉਹਦੇ ਰੂਪ ਦੀ ਧੁੱਪ ਤਿਖੇਰੀ ਦੂਜਾ ਮਹਿਕਾਂ ਦਾ ਤਿਰਹਾਇਆ ਤੀਜਾ ਉਹਦਾ ਰੰਗ ਗੁਲਾਬੀ ਕਿਸੇ ਗੋਰੀ ਮਾਂ ਦਾ ਜਾਇਆ ਨੀ ਮੈਂ ਵਾਰੀ ਜਾਂ !

Green Star

ਨੈਣੀ ਉਹਦੇ ਚੇਤ ਦੀ ਆਥਣ ਅਤੇ ਜੁਲਫੀ ਸਾਵਣ ਛਾਇਆ ਹੋਠਾਂ ਦੇ ਵਿਚ ਕੱਤੇ ਦਾ ਕੋਈ ਦਿਨ ਚੜਨੇ ਤੇ ਆਇਆ ਨੀ ਮੈਂ ਵਾਰੀ ਜਾਂ ! 

Green Star

ਸਾਹਵਾਂ ਦੇ ਵਿਚ ਫੁੱਲ ਸੋਈਆਂ ਦੇ ਕਿਸੇ ਬਾਗ ਚਾਨਣ ਦਾ ਲਾਇਆ ਦੇਹੀ ਦੇ ਵਿਚ ਖੇਡੇ ਚੇਤਰ ਇਤਰਾਂ ਨਾਲ ਨਾਹੀਆ ਨੀ ਮੈਂ ਵਾਰੀ ਜਾਵਾਂ

Green Star

ਬੋਲਾਂ ਦੇ ਵਿਚ ਪੌਣ ਪੂਰੇ ਦੀ ਨੀ ਉਹ ਕੋਇਲਮ ਦਾ ਹਮਸਾਇਆ ਚਿਟੇ ਦੰਦ ਜੀਉ ਧਾਨੋ ਬਗ਼ਲਾਂ ਤੋੜੀ ਮਾਰ ਉਡਾਇਆ ਇਸ਼ਕੇ ਦਾ ਇਕ ਪਲੰਗ ਨੂੰਆਰੀ ਅਸਾਂ ਚਾਨਣੀਆਂ ਚੋ ਡਾਹਿਆ 

Green Star

ਤਨ ਦੀ ਚਾਦਰ ਹੋ ਗਈ ਮੇਲੀ ਉਸ ਪੈਰ ਜਾਂ ਪਲੰਗ ਪਾਇਆ ਨੀ ਮੈਂ ਵਾਰੀ ਜਾਂ !

ਚੂਰੀ ਕੁਟਾਂ ਤੇ ਉਹ ਖਾਂਦਾ ਨਾਹੀਂ ਉਹਨੂੰ ਦਿਲ ਦਾ ਮਾਸ ਖਵਾਇਆ