ਮੇਰੀ ਕਹਾਣੀ MY STORY | KAPIL SONDHI BIOGRAPHY |

KAPIL SONDHI

ਮੇਰੀ ਕਹਾਣੀ

ਸ਼ੁਰਵਾਰ

ਮੇਰੀ ਸ਼ੁਰਵਾਰ ਇਕ ਮਾਸੂਮ ਜਾਹਿ ਸੀ ! ਛੋਟੇ ਹੁੰਦੇ ਹੀ ਕਾਫੀ ਸਮਝਦਾਰ ਤੇ ਬਾਕੀਆਂ ਨਾਲੋਂ ਅਲੱਗ ਮਹਿਸੂਸ ਕਰਦੇ ਰਹਿਣਾ ਮੇਰੀ ਫਿਤਰਤ ਸੀ ! ਕਿਸੇ ਨੂੰ ਉਦਾਸ ਦੇਖ ਖੁਦ ਉਦਾਸ ਹੋ ਜਾਣਾ ਤੇ ਕਿਸੀ ਦੀ ਖੁਸ਼ੀ ਵਿਚ ਆਪਣੀ ਖੁਸ਼ੀ ਲਾਬਣਾ ਮੇਰੀ ਆਦਤ ਸੀ ! ਕਦੀ ਨਾਈ ਸੋਚ ਸੀ ਕਿ ਜਿਥੇ ਅੱਜ ਪਹੁਚੇ ਆ ਕਦੀ ਪਹੁੱਚ ਵੀ ਸਾਕਾ ਗੈ ਪਰ ਇਕ ਚੰਗੀ ਆਦਤ ਇਹ ਸੀ ਕਿ ਮੇਨੂ ਖੜੇ ਪਾਣੀ ਵਾਂਗ ਨਹੀਂ ਸੀ ਰਹਿਣਾ ਚੰਗਾ ਲੱਗਦਾ ਜਮੇਸ਼ਾ ਉਹ ਦਰਿਆ, ਤੇ ਨਹਿਰਾਂ ਵਾਂਗ ਚਲਦੇ ਰਹਿਣਾ ਚੰਗਾ ਲੱਗਦਾ ਸੀ !

ਉਹ ਬਚਪਨ ਮੁੜ ਨਾਈ ਉਨ੍ਹਾਂ ਮਿੱਤਰਾ
ਚੱਲ ਇਕ ਵਾਰ ਮੁੜ ਸਬ ਯਾਦ ਕਰੀਏ

ਬਚਪਨ

ਬਚਪਨ ਦਾ ਨਾਮ ਮੇਰਾ ਘਰਦਿਆਂ ਨੇ ਕਿਸੇ ਤੋਂ ਭਰਵਾਬੀਤ ਹੋ ਕੇ “ਰੋਸ਼ਨ ਲਾਲ” ਰੱਖਿਆ ਸੀ ! ਪਰ ਜਦੋ ਪਤਾ ਲਗਾ ਕਿ ਜਿਸਦੇ ਨਾਮ ਤੇ ਮੇਰਾ ਨਾਮ ਰੱਖਿਆ ਉਹ ਚੰਗਾ ਬੰਦਾ ਨਹੀਂ ਹੈ ਤੇ ਮੇਰਾ ਨਾਮ ਕਪਿਲ ਰੱਖ ਦਿੱਤਾ ਕਲ੍ਹਾ ਕਪਿਲ ਨਾਮ ਤੇ ਨਹੀਂ ਸੀ ਜੱਚ ਰਿਆ ਤੇ ਉਨਾਂਹ ਦੀਨਾ ਚੋ ਕਪਿਲ ਦੇਵ ਨਾਮ ਕ੍ਰਿਕੇਟ ਵਿਚ ਬੋਹੋਤ ਚੱਲ ਰਿਆ ਸੀ ਤੇ ਮੈਂ ਆਪਣੇ ਵਲੋਂ ਆਪਣੇ ਨਾਮ ਦੇ ਮਗਰ ਕਪਿਲ ਦੇਵ ਲਗਾ ਦਿੱਤਾ ! ਕਿਉਂਕਿ ਸੱਚੀ ਘਰਦਿਆਂ ਨੂੰ ਵੀ ਨਹੀਂ ਸੀ ਪਤਾ ਕਿ ਉਨਾਂਹ ਦੇ ਨਾਮ ਦੇ ਪਿੱਛੇ ਕਿ ਲੱਗਦਾ ਹੈ ਤੇ ਉਹ ਜਾਦੇ ਪੜ੍ਹੇ ਲਿਖੇ ਵੀ ਨਹੀਂ ਸਨ ਤੇ ਉਨਾਂਹ ਸਮੇ ਚੋ ਕੋਈ ਸਰ ਨਾਮ ਦਾ ਕੋਈ ਜਿਕਰ ਵੀ ਨਹੀਂ ਸੀ ਕਰਦਾ ਤੇ ਸਬ ਨੇ ਆਪਣੇ ਆਪਣੇ ਹਿਸਾਬ ਨਾਲ ਆਪਣੇ ਨਾਮ ਦੇ ਮਗਰ ਸਰ ਨਾਮ ਜੋੜਿਆ ਹੋਇਆ ਸੀ ਕਿਸੇ ਨੇ ਦੇਵ ਤੇ ਕਿਸੀ ਨੇ ਦੇਵੀ ਕੇਸੀ ਨੇ ਕੁਮਾਰ ਤੇ ਕਿਸੀ ਨੇ ਕੁਮਾਰੀ !

ਮੇਰੀ ਫੈਮਿਲੀ

ਮਾਂ ਪੈ ਤੇ ਭੈਣ ਭਾਈ ਸਬ ਨੇ ਇਸ ਜਿਸਮ ਦੇ ਟੁਕੜੇ.
ਉਪਰੋਂ ਹਾਂ ਮੈਂ ਸ਼ਾਂਤ ਨਾ ਬੋਲਣ ਵਾਲਾ ਕੋਈ ਰੂਹ ਨੂੰ ਆ ਕੇ ਟਾਕਰੇ ..

ਮੇਰੀ ਫੈਮਿਲੀ ਜਾਂ ਘਰ ਚੋ ਅਸੀਂ ਦੋ ਭਰਾ ਤੇ ਤਿਨ ਭੈਣਾਂ ਸਨ ! ਮੇਰੇ ਪਿਤਾ ਟੇਲਰ ਸਨ ਮੇਰੀ ਮਾਤਾ ਜੀ ਇਕ ਕਰਿਆਨੇ ਦੀ ਦੁਕਾਨ ਚਲੌਂਦੇ ਸਨ ! ਪਿਤਾ ਜੀ ਤੋਂ ਜਿਨ੍ਹਾਂ ਚਿਰ ਹੋਇਆ ਉਹਨਾਂ ਨੇ ਬੋਹੋਤ ਮੇਹਨਤ ਕੀਤੀ ! ਵੱਡੀ ਫੈਮਿਲੀ ਹੋਣ ਕਰਕੇ ਜਿੰਮੇਵਾਰੀਆਂ ਵੀ ਜਾਂਦੀਆਂ ਸਨ ਉਹਨਾਂ ਦੇ ਸਿਰ ਤੇ ਸਾਰੀਆਂ ਦੀ ਪੜਾਈ ਲਿਖਾਈ ਤੇ ਖਾਨ ਪੀਣ ਦੇ ਖਰਚੇ ਬੋਹੋਤ ਮੁਸ਼ਕਲ ਨਾਲ ਨਿਕਲਦੇ ਸਨ ਜਿਸ ਕਰਕੇ ਮੇਰੀ ਮਾਤਾ ਜੀ ਵੀ ਕਰਿਆਨੇ ਦੀ ਛੋਟੀ ਜਾਇ ਦੁਕਾਨ ਪਾ ਲਾਇ ਤੇ ਘਰਦਾ ਖਾਣਾ ਪੀਨਾ ਉਥੋਂ ਚਲਣ ਲੱਗ ਗਿਆ !
ਤਿਨ ਭੈਣਾਂ ਹੋਣ ਦੇ ਕਰਕੇ ਮੇਰੇ ਪਿਤਾ ਜੀ ਨੂੰ ਉਨਾਂਹ ਦੇ ਵਿਆਹ ਕਰੋਨ ਦੀ ਚਿੰਤਾ ਸਤੋਂਦੀ ਰਹਿੰਦੀ ਸੀ ! ਬੜੀ ਮੁਸ਼ਕਲ ਨਾਲ ਸਬ ਤੋਂ ਬੱਡੀ ਭੈਣ ਦਾ ਵਿਆਹ ਕਰਿਆ ਫੇਰ ਉਹ ਕਰਜਾ ਪੂਰਾ ਕਰਨ ਚੋ ਕੀਨੇ ਸਾਲ ਲੱਗਗੈ ਫੇਰ ਦੂਜੀ ਭੈਣ ਦੇ ਵਿਆਹ ਤਕ ਮੈਂ ਇਕ ਜੋਬ ਕਰਨ ਲਗ ਗਿਆ ਸੀ ਇਕ ਲੋਣ ਲੈ ਕੇ ਉਹਦਾ ਵੀ ਵਿਆਹ ਕਰਵਾਇਆ ਫੇਰ ਉਸ ਕਰਜੇ ਨੂੰ ਵੀ ਚਕੋਨ ਨੂੰ ਤਿਨ ਸਾਲ ਲੱਗਗੈ !

ਪੜਾਈ ਲਿਖਾਈ

ਪੜਾਈ ਲਿਖਾਈ ਸਬ ਕੱਮ ਹੈ ਆਈ ਭਾਵੇਂ ਸੀ ਮੈਂ ਪੜ੍ਹਨ ਚੋ ਨਾਲੇਕ
ਪਰ ਸਿੱਖਣ ਸਖੋਂਣ ਦੀਆ ਗੱਲਾਂ ਨੇ ਅੱਜ ਆਮ ਤੋਂ ਖਾਸ ਬਣਾਇਆ ਹੈ
ਪਾਵੇ ਪੈਸੇ ਵਲੋਂ ਨਹੀਂ ਹੈ ਕੌਛ ਪੱਲੇ ਹੱਲੇ
ਪਰ ਤੁਰਦੇ ਰਹਿਣਾ ਮੇਰੀ ਫਿਤਰਤ ਹੈ
ਮੈਂ ਛੇਤੀ ਹਰ ਨਹੀਂ ਹਾਂ ਮੰਦਾ
ਮੈਂ ਛੇਤੀ ਹਰ ਨਹੀਂ ਮੰਦਾ

ਮੈਂ ਪੜਾਈ ਲਿਖਾਈ ਚੋ ਬੋਹੋਤ ਨਾਲੇਕ ਸੀ ਇਸ ਕਰਕੇ ਮੇਰੇ ਪਿਤਾ ਜੀ ਮੇਨੂ ਪੜੋਨਾ ਨਹੀਂ ਸੀ ਚੋਂਦੇ ਇਨ੍ਹ ਦਾ ਮਨਣਾ ਇਹ ਸੀ ਕਿ ਕੋਈ ਹੱਥੀ ਕਮ ਸਿੱਖ ਲਾਓ ਗਾ ਤੇ ਗਾਹਾ ਜਾਂ ਕੇ ਕਮ ਆਉ ਗਾ ਪਰ ਮੈਂ ਇਨੀ ਛੇਤੀ ਕਮ ਦੇ ਚੱਕਰਾਂ ਚੋ ਨਹੀਂ ਪੈਣਾ ਚੋਹਂਦਾ ਸੀ ਮੈਂ ਬੋਹੋਤ ਮੁਸ਼ਕਲ ਨਾਲ 10ਵੀ ਫੇਰ 12ਵੀ ਕਲਾਸ ਪੂਰੀ ਕੀਤੀ ਦਸਵੀ ਤੇ ਇਨੀ ਮੁਸ਼ਕਲ ਨਾਲ ਪਾਸ ਕੀਤੀ ਕਿ ਇਕ ਸਮੇ ਮੈਂ ਇਹ ਸੋਚ ਲਿਆ ਸੀ ਜੇ ਹੁਣ ਵੀ ਮੇਰੀ ਕੰਪਾਰਮੈਂਟ ਜਾਂ ਕਿਸੀ ਚੋ ਫੇਲ ਹੋਇਆ ਤੇ ਫੈਕਟਰੀ ਚੋ ਲਗ ਜਾਵਾਂ ਗਾ ਤੇ ਪੜਾਈ ਵਲ ਮੁੜ ਨਹੀਂ ਦੇਖੁਗਾ ਪਰ ਆਖਰੀ ਸਮੇ ਚੋ ਜਾਂ ਕੇ ਮੈਂ ਦਸਵੀ ਪਾਸ ਕੀਤੀ ਫੇਰ ਘਰੇ ਰੋ ਪੇਟ ਕੇ ਕਾਲਜ ਚੋ ਐਡਮਿਸ਼ਨ ਕਰਵਾਇਆ ਜਿਸ ਵਿਚ ਮੇਰੀ ਮਾਤਾ ਜੀ ਨੇ ਬੋਹੋਤ ਸਾਥ ਦਿੱਤਾ ਸ਼ਇਦ ਉਨਾਂਹ ਨੇ ਉਸ ਦਿਨ ਐਡਮਿਸ਼ਨ ਦੀ ਫੀਸ ਨਾ ਦਿਤੀ ਹੁੰਦੀ ਤੇ ਮੈਂ ਅੱਜ ਮਾਸਟਰ ਡਿਗਰੀ ਨਾ ਲੈ ਸਕਦਾ ਕਾਲਜ ਚੋ ਵੀ ਪੜਾਈ ਦਾ ਕੌਛ ਖਾਸ ਪਸੰਦ ਨਹੀਂ ਸੀ ਪਰ ਕੌਛ ਨਾਵਾਂ ਸਿੱਖਣ ਨੂੰ ਮਿਲਦਾ ਜਾਂ ਦੇਖਣ ਨੂੰ ਮਿਲਦਾ ਤੇ ਚੰਗਾ ਲਗਦਾ ਸੀ ਇਕ ਸਾਲ ਤੇ ਘਰਦਿਆਂ ਨੇ ਵੀ ਇਧਰੋਂ ਉਧਰੋਂ ਕਰਕੇ ਫੀਸ ਦੇ ਦਿਤੀ ਫੇਰ ਉਨਾਂਹ ਨੇ ਵੀ ਮਾਨਾ ਕਰਨਾ ਸ਼ੁਰੂ ਕਰਤਾ ਪਰ ਮੇਰੀ ਕਿਸਮਤ ਚੰਗੀ ਸੀ ਕਿ ਉਨਾਂਹ ਦੀਨਾ ਚੋ ਇਕ ਅਰਸ਼ਿਵਾਦ ਨਾਮ ਦੀ “ਬਾਦਲ ਸਰਕਾਰ” ਨੇ ਸਕੀਮ ਕੱਢੀ ਸੀ ਤੇ ਮੈਂ ਉਨਾਂਹ ਦੇ ਸਿਰ ਤੇ ਫ੍ਰੀ ਪੜਾਈ ਕੀਤੀ ਤੇ ਸਕੌਲਰਸ਼ਿਪ ਰਹੀ ਕੋਈ ਪੈਸੇ ਨਹੀਂ ਸੀ ਦੇਣੇ ਪੈਂਦੇ !

ਕੱਮ

ਜਦੋ ਪੜਾਈ ਪੂਰੀ ਹੋ ਗਈ ਤੇ ਘਰਦਿਆਂ ਨੂੰ ਬੋਹੋਤ ਉਮੀਦ ਸੀ ਕਿ ਕਿਥੇ ਚੰਗੀ ਜੋਬ ਜਾਂ ਕਮ ਲੱਗ ਜਾਵੇਗਾ ਪਰ ਕੱਮ ਮਿਲਣਾ ਕੋਈ ਸੌਖਾ ਨਹੀਂ ਸੀ ਮੇਨੂ ਯਾਦ ਐ ਜਦੋ ਮੇਨੂ ਕਾਲਜ ਵਲੋਂ ਗ੍ਰੇਜੁਏਸ਼ਨ ਦੀ ਡਿਗਰੀ ਮਿਲੀ ਤੇ ਮੈਂ ਤੇ ਮੇਰਾ ਇਕ ਫ੍ਰੈਂਡ ਅਸੀਂ ਇਕੱਠੇ ਇਕ ਜੋਬ ਕੋਂਸਲਟੈਂਟ ਕੋਲ ਗਏ ਜੋ ਕਿ ਜੋਬ ਲਗਵਾਨ ਦਾ ਕੱਮ ਕਰਦੇ ਸਨ ਅਸੀਂ ਉਨਾਂਹ ਕੋਲ ਗਏ ਤੇ ਉਨਾਂਹ ਨੇ ਪਹਿਲੀ ਅੱਦੀ ਤਾਨਖਾ ਰੱਖ ਲੈਣ ਦਾ ਕੇਹ ਕੇ ਜੋਬ ਲਾਗਵਾਨ ਦਾ ਵਾਦਾ ਕੀਤਾ ਤੇ ਇੰਟਰਵਿਊ ਲਾਇ ਪੇਜਨ ਲੱਗ ਗੈ ਮੇਰੀ ਪਹਿਲੀ ਇੰਟਰਵਿਊ ਮੇਨੂ ਅੱਜ ਵੀ ਯਾਦ ਐ ਕਿ ਮੇਨੂ ਚੰਗੀ ਤਰਾਂ ਕੌਛ ਸਿੱਖ ਕੇ ਜੋਬ ਕਰਨ ਦਾ ਕੇਹ ਕੇ ਨਹੀਂ ਰੱਖਿਆ ਇਸ ਤੋਂ ਬਾਦ ਮੈਂ 5 ਇੰਟਰਵਿਊ ਹੋਰ ਦਿਤੀਆਂ ਜਿਸ ਵਿਚ ਮੇਨੂ ਕਿਸੀ ਨਾ ਕਿਸੀ ਵਜ੍ਹਾ ਕਰਕੇ ਨਹੀਂ ਸੀ ਰੱਖਿਆ ! ਜੇਨੇ ਜੋਬ ਲਵਾਨ ਦਾ ਵਾਦਾ ਕੀਤਾ ਸੀ ਉਹ ਵੀ ਹੱਥ ਖੜੇ ਕਰ ਗੈ ਇਸ ਤੋਂ ਬਾਦ ਮੈਂ ਘਰੇ ਕੌਛ ਸਮਾਂ ਬੈਠ ਕੇ ਜੋਬ ਇੰਟਰਵਿਊ ਦੀ ਤਾਇਆਰੀ ਕੀਤੀ ਤੇ ਮੇਰੇ ਫ੍ਰੈਂਡ ਨੇ ਮੇਨੂ ਇਕ ਜਗਾ ਜੋਬ ਤੇ ਲਗਵਾ ਦਿੱਤਾ ਜਿਥੇ ਮੈਂ ਲਗਾਤਾਰ 5 ਸਾਲ ਕੱਮ ਕੀਤਾ !

ਘਰਦੇ ਹਲਾਤ

ਨਿਕੀ ਉਮਰੇ ਮਜਬੂਰੀਆਂ ਨੇ ਜੋ ਸਿਖਿਆ ਉਹ ਕਿਸੀ ਕਿਤਾਬ ਚੋ ਨਹੀਂ ਸਿਖਿਆ
ਮਹਿਨਤ, ਲੱਗਣ, ਤੇ ਕਠੋਰ ਦਿਲ ਧੱਕੇ ਖਾ ਖਾ ਹੀ ਮਿਲਦੇ ਹਨ
ਕਿਉਂਕਿ
“ਪਕੀ ਪਕਾਈ ਖੋਣ ਦਾ ਸਵਾਦ ਨਹੀਂ ਪਸੰਦ ਮੇਨੂ
“ਪਕੀ ਪਕਾਈ ਖੋਣ ਦਾ ਸਵਾਦ ਨਹੀਂ ਪਸੰਦ ਮੇਨੂ

ਛੋਟੇ ਹੁੰਦੇ ਤੋਂ ਘਰਦੇ ਹਲਾਤ ਦੇਖ ਕੇ ਇਹ ਤੇ ਸਮਝ ਲੱਗਿਆ ਸੀ ਕਿ ਕੱਮ ਕਰਨਾ ਪੈਣਾ ਘਰੋਂ ਕਦੀ ਖਾਨ ਪੀਣ ਦੀ ਕਮੀ ਤੇ ਨਹੀਂ ਸੀ ਪਰ ਫੇਰ ਵੀ ਬਸ ਖਾਨ ਪੀਣ ਤਕ ਸੀ ਹੋਰ ਕੌਛ ਨਹੀਂ ਸੀ ਮਿਲਦਾ ਕੌਛ ਆਪਣੇ ਸ਼ੋਂਕ ਪੂਰੇ ਕਰਨ ਲਾਇ ਮੈਂ 9 ਵੀ ਕਲਾਸ ਤੋਂ ਹੀ ਕੱਮ ਕਰਨਾ ਸ਼ੁਰੂ ਕਰਤਾ ਸਕੂਲ ਤੋਂ ਜਿਸ ਦਿਨ ਛੁੱਟੀ ਹੁੰਦੀ ਉਸ ਦਿਨ ਵੇਟਰ ਦਾ ਕੱਮ ਕਰਦਾ ਸੀ ਜੋ ਕਿ ਮੇਨੂ ਬੋਹੋਤ ਪਸੰਦ ਸੀ ਤੇ ਪਸੰਦ ਦੀ ਵਜ੍ਹਾ ਸੀ ਖਾਣਾ ਜੋ ਮੈਂ ਕਦੀ ਦੇਖਿਆ ਵੀ ਨਹੀਂ ਸੀ ਉਹ ਉਥੇ ਖਾਨ ਨੂੰ ਮਿਲਦਾ ਸੀ ਤੇ ਪੈਸੇ ਵੀ ਮਿਲਦੇ ਸਨ ਜਿਸ ਕਰਕੇ ਮੈਂ 3 ਸਾਲ ਤਕ ਕਈ ਪੈਲਸਾਂ ਹੋਟਲਾਂ ਚੋ ਵੇਟਰ ਬਾਜੋ ਕੱਮ ਕੀਤਾ ਫੇਰ ਜਿੰਦਾ ਜਿੰਦਾ ਥੋੜੀ ਉਮਰ ਹੋਈ ਤੇ ਵੇਟਰ ਦੇ ਕੱਮ ਚੋ ਸ਼ਰਮ ਜਾਇ ਮਹਿਸੂਸ ਹੋਣ ਲੱਗ ਗਈ ਕਿਉਂਕਿ ਇਕ ਦਿਨ ਇਕ ਸਕੂਲ ਦੀ ਕੁੜੀ ਨੇ ਵੀ ਮੇਨੂ ਇਕ ਪੈਲਸ ਚੋ ਇਕ ਟਰੇ ਚੋ ਪਾਣੀ ਵਰਤੌਂਦੇ ਦੇਖ ਲਿਆ ਸੀ ਤੇ ਸਕੂਲ ਚੋ ਸਬ ਨੂੰ ਖੱਪ ਪਾ ਦਿਤੀ ਕਿ ਇਸ ਨੂੰ ਕਲ ਮੈਂ ਉਸ ਪੈਲਸ ਚੋ ਵੇਟਰ ਦਾ ਕੱਮ ਕਰਦੇ ਦੇਖਿਆ ਸੀ ਫੇਰ ਮੈਂ ਸਕੂਲ 10ਵੀ ਦੀ ਗਰਮੀਆਂ ਦੀ ਛੁੱਟੀਆਂ ਬਾਜੋ ਇਕ ਫੈਕਟਰੀ ਚੋ 2 ਮਹੀਨੇ ਲਾਇ ਕੱਮ ਕੀਤਾ ਜਿਥੇ ਮੈਂ ਇਕ ਹੈਲਪਰ ਦੇ ਰੂਪ ਵਿਚ ਕੱਮ ਕੀਤਾ ਫੇਰ 12ਵੀ ਦੀ ਗਰਮੀਆਂ ਦੀ ਛੁੱਟੀ ਚੋ ਇਕ ਸ਼ਟਰਿੰਗ ਦੀ ਦੁਕਾਨ ਤੇ ਕੱਮ ਕੀਤਾ ਜਿਥੇ ਬੱਡੇ ਬੱਡੇ ਫੱਟੇ ਬੱਲੀਏ ਚਕਣੀਆਂ ਪੈਂਦੀਆਂ ਸਨ ਜਿੰਦਗੀ ਦਾ ਸਬ ਤੋਂ ਮੇਹਨਤ ਵਾਲਾ ਕੱਮ ਓਹੀ ਲਗਾ ਮੇਨੂ ਫੇਰ ਕਾਲਜ ਦੇ ਸਮੇ ਤੇ ਗਿਲਾਸ ਫਿਟਿੰਗ ਦਾ ਕੱਮ ਕਰਨਾ ਸ਼ੁਰੂ ਕਰਤਾ ਉਹ ਵੀ ਕਾਫੀ ਮੇਹਨਤੀ ਕੱਮ ਸੀ ਉਸ ਤੋਂ ਬਾਦ ਕੰਪਿਊਟਰ ਦਾ, ਮਾਰਕੀਟਿੰਗ, ਕੈਸ਼ੀਅਰ, ਸਟੋਰ ਕੀਪਰ, ਇੰਚਾਰਜ ਦਾ ਕੱਮ ਕੀਤਾ !

ਘਰ ਤੋਂ ਪਹਿਲੀ ਬਾਹਰ

ਮੈਂ ਹਾਂ ਇਕ ਪਾਗਲ ਪਰਿੰਦਾ ਜਿਥੇ ਰੂਹ ਕਰੇ ਉਥੇ ਤੁਰ ਪੈਂਦਾ
ਕਿਉਂਕਿ ਕਲ ਰਹਿ ਨਾ ਜਾਵੇ ਇਹ ਕਹਿਣੇ ਨੂੰ ਕਿ
ਜੋ ਕਰਨਾ ਸੀ ਉਹ ਨਹੀਂ ਕੀਤਾ
ਜੋ ਕਰਨਾ ਸੀ ਉਹ ਨਹੀਂ ਕੀਤਾ

ਘਰ ਤੋਂ ਪਹਿਲੀ ਬਾਹਰ ਮੈਂ ਦਿੱਲ੍ਹੀ ਜੋਬ ਕਰਕੇ ਰਹਿਣ ਲਗਾ ਜਿਥੋਂ ਮੈਂ ਮਹੀਨੇ ਬਾਦ ਇਕ ਬਾਰ ਘਰ ਆ ਜਾਂਦਾ ਸੀ ! ਘਰ ਤੋ ਬਾਹਰ ਰਹਿਣਾ ਮੇਨੂ ਬਿਲਕੋਲ ਪਸੰਦ ਨਹੀਂ ਸੀ ਪਰ ਕਈ ਮਜਬੂਰੀਆਂ ਤੇ ਗ਼ਲਤੀਆਂ ਕਰ ਕੇ ਮੇਨੂ ਘਰੋਂ ਬਾਹਰ ਰਹਿਣਾ ਪਿਆ ਕਿਉਂਕਿ ਮੇਰੇ ਹਮੇਸ਼ਾ ਤੋਂ ਸਪਨੇ ਬੋਹੋਤ ਬੱਡੇ ਸਨ ਤੇ ਮੈਂ ਆਮ ਜਹੀ ਜਿੰਦਗੀ ਪਸੰਦ ਨਹੀਂ ਸੀ ਕਰਦਾ ਮੈਂ ਹਮੇਸ਼ਾ ਆਪਣੇ ਅੱਪ ਨੂੰ ਜਾਣ ਜਾਣ ਕੇ ਮੁਸ਼ਕਲ ਸਮੇ ਚੋ ਪਾਇਆ ਤਾਂ ਕਿ ਮੈਂ ਆਪਣੇ ਸ਼ਰੀਰ ਤੇ ਆਪਣੇ ਮੰਨ ਨੂੰ ਪੂਰੀ ਤਰਾਂ ਜਾਣ ਸਾਕਾ ਜਿਦਾ ਹੀ ਪਤਾ ਲੱਗਦਾ ਸੀ ਕਿ ਹੁਣ ਤੇ ਸੋਖੀ ਜਿੰਦਗੀ ਹੋ ਗਾਇ ਐ ਤੇ ਮੈਂ ਜਾਣ ਕੇ ਕੋਈ ਨਾ ਕੋਈ ਪੰਗਾ ਲੈਂਦਾ ਜਾਂ ਕੋਈ ਲੋਣ ਲੈ ਲੈਂਦਾ ਫੇਰ ਉਸਨੂੰ ਚਕੋਂਣ ਦੇ ਲਾਇ ਕੱਮ ਕਰਦਾ ਰਹਿੰਦਾ ਫੇਰ ਇਕ ਸਮਾਂ ਇਦਾ ਦਾ ਆਇਆ ਕਿ ਮੈਂ ਆਪਣਾ ਦੇਸ਼ ਛੱਡਣ ਬਾਰੇ ਸੋਚਣ ਲੱਗਿਆ ਤੇ ਇਕ ਬੱਡੀ ਅਮਾਉਂਟ ਬੈਂਕ ਲੋਣ ਦੇ ਰੂਪ ਚੋ ਲੈ ਲਾਇ ਫੇਰ ਇੰਗਲਿਸ਼ ਚੰਗੀ ਨਾ ਹੋਣ ਕਰਕੇ ਇੰਗਲਿਸ਼ ਸਿੱਖਣ ਲੱਗਿਆ ਪਰ ਉਥੇ ਵੀ ਜਾਂਦਾ ਸਮਾਂ ਲਾਗੂ ਗਾ ਜਾਂ ਜਾਂਦੇ ਚੰਗੇ ਬੈਂਡ ਨਾ ਓਣ ਕਰਕੇ ਉਥੋਂ ਵੀ ਛੱਡ ਤਾ ਉਨਾਂਹ ਸਮੇ ਜਿਨਿ ਮੇਰੀ ਤਾਨਖਾ ਨਹੀਂ ਸੀ ਹੁੰਦੀ ਉਸ ਤੋਂ ਜਾਦਾ ਮੇਰਾ ਬੈਂਕ ਦੀ ਲੋਣ ਦੀ ਕਿਸ਼ਤ ਜਾਂਦੀ ਸੀ ਹੋਲੀ ਹੋਲੀ ਬੈਂਕ ਵਲੋਂ ਲੀਏ ਪੈਸੇ ਵੀ ਖਤਮ ਹੋਣ ਲਗੇ ਫੇਰ ਜਿੰਨੇ ਕ ਪੈਸੇ ਬਚੇ ਸਨ ਉਨਾਂਹ ਪੈਸਿਆਂ ਚੋ ਮੈਂ “ਦੁਬਈ” ਜਾਨ ਬਾਰੇ ਸੋਚਿਆ ਤੇ ਵੀਜਾ ਲੈ ਕੇ ਦੁਬਈ ਚਲਾ ਗਿਆ ਤੇ ਉਥੇ ਕੱਮ ਕਰਨ ਲਗਾ !

ਪਾਗਲ ਪਨ

ਮੇਰੇ ਪਾਗਲ ਪਨ ਤੇ ਲੋਣ ਕਰਕੇ ਮੇਨੂ ਲੱਗਦਾ ਹੈ ਮੈਂ ਜਿੰਦਗੀ ਦੇ ਕੀਨੇ ਫੈਂਸਲੇ ਸਹੀ ਨਾਈ ਲੀਏ ਤੇ ਆਪਣਾ ਬੋਹੋਤ ਕੌਛ ਗਵਾ ਲਿਆ ਪਰ ਮੇਰੀ ਸਬ ਨੂੰ ਇਹ ਸਲਾਹ ਹੈ ਕਿ ਆਪਣੇ ਦੇਸ਼ ਤੇ ਆਪਣੇ ਘਰ ਚੋ ਮਾਂ ਪੈ ਕੋਲ ਰਹਿ ਕੇ ਦਿਮਾਗ ਲਗਾਓ ਤੇ ਉਥੇ ਕੋਈ ਆਪਣਾ ਕੱਮ ਜਾਂ ਚੰਗੀ ਜੋਬ ਲਾਇ ਮੇਹਨਤ ਕਰੋ ਬਾਹਰ ਲੈ ਦੇਸ਼ ਪੈਸਾ ਤੇ ਜਰੂਰ ਦਿੰਦੇ ਸਨ ਪਰ ਤੁਹਾਡਾ ਆਪਣਾ ਅਤੀਤ ਆਪਣੀ ਰੂਹ ਨੂੰ ਆਪਣੀ ਮੁੱਠੀ ਵਿਚ ਕਰ ਲੈਂਦੇ ਸਨ ਤੇ ਅਗੇ ਬਾਰੇ ਸੋਚਣ ਨਹੀਂ ਦਿੰਦੇ ਆਪਾਂ ਲੋਕਾਂ ਨੂੰ ਦਿਖੋਨ ਦੇ ਲਾਇ ਬਾਹਰ ਬਾਹਰ ਦਾ ਰੋਲ੍ਹ ਤੇ ਪੌਂਦੇ ਹਾਂ ਪਰ ਇਥੇ ਆ ਕੇ ਪਤਾ ਲੱਗਦਾ ਹੈ ਕਿ ਬੰਦਾ ਕਿੰਨਾ ਕੱਲਾਹ ਮਹਿਸੂਸ ਕਰਦਾ ਹੈ ਜਿਨ੍ਹਾਂ ਦਾ ਮੰਨ ਸਟਰੋਗ ਹੈ ਉਹ ਤੇ ਮੰਨ ਮਾਰ ਲੈਂਦੇ ਤੇ ਅੱਗੇ ਬਦਦੇ ਰਹਿੰਦੇ ਨੇ ਪਰ ਜੋ ਮੰਨ ਦੇ ਕੱਚੇ ਜਾਂ ਕਦੀ ਬਾਹਰ ਨਹੀਂ ਰਹਿ ਸਕੇ ਹਨ ਉਹ ਪਛਤੌਂਦੇਹ ਨੇ ਬਸ ਇਨਾ ਕ ਮੈਂ ਆਪਣੇ ਬਾਰੇ ਦੱਸਣਾ ਚੋਂਦਾ ਸੀ ਜੇ ਚੰਗਾ ਲਗਾ ਹੋਵੇ ਤੇ ਧੰਨਵਾਦ ਤੁਹਾਡਾ !

ਇਕ ਆਈ ਸੀ ਮੇਰੇ ਜਿੰਦਗੀ ਚੋ
ਜੇਦੇ ਲਾਇ ਸਪਣੈਆ ਦਾ ਸੀ ਮਹਿਲ ਬਣਾਇਆ
ਘਰੋਂ ਦੂਰ ਜਾਨ ਤੋਂ ਬਾਜੋ ਮੇਨੂ ਪਤਾ ਲਗਾ
ਮੇਰੇ ਸਪਨੇ ਹੀ ਕਿਸੇ ਹੋਰ ਦੇ ਸੀ
ਉਹ ਕਹਿੰਦੀ ਸੀ ਤੇਰੇ ਬਾਜੋ ਕੋਈ ਨਹੀਂ
ਲੱਖ ਸੱਜਣ ਬਣਾ ਕੇ ਮੁਕਰ ਗਾਇ
ਮੇਰੀਆਂ ਸਪਨਿਆਂ ਨੂੰ ਸਪਨਾ ਬਣੋਣ ਲਾਇ
ਤੇਰਾ ਲੱਖ ਸ਼ੁਕਰੀਆ ਅਸਲ ਦਿਖੋਨ ਲਾਇ
ਤੇਰਾ ਲੱਖ ਸ਼ੁਕਰੀਆ ਅਸਲ ਦਿਖੋਨ ਲਾਇ
ਕਪਿਲ ਉਂਜ ਤੇ ਨਹੀਂ ਕਦੀ ਟੁਟਿਆ ਸੀ
ਨਾ ਰਿਹਾ ਅਸਲ ਕੌਛ ਦਿਖੋਨ ਲਾਇ
ਤੇਰਾ ਬਸ ਧੰਨਵਾਦ ਐ ਸੱਜਣਾ ਵੀ
ਇਸ ਜਿੰਦਗੀ ਦੇ ਵਿਚ ਆਵਣ ਦੇ ਲਾਇ
ਤੇਰਾ ਲੱਖ ਸ਼ੁਕਰੀਆ ਅਸਲ ਦਿਖੋਨ ਲਾਇ
ਤੇਰਾ ਲੱਖ ਸ਼ੁਕਰੀਆ ਅਸਲ ਦਿਖੋਨ ਲਾਇ

Leave a Comment

Your email address will not be published. Required fields are marked *

Scroll to Top